Friday, November 27, 2009













ਸਲੀਬਾਂ


ਟੰਗੀਆਂ ਸਲੀਬਾਂ ਰਾਜਧਾਨੀ ਦਿਆਂ ਰਾਹਾਂ ਤੇ |
ਫਿਰੇਂ ਤੂੰ ਕਰਾਉਂਦਾ ਰੰਗ
ਚਿੱਟੇ ਦਰਗਾਹਾਂ ਤੇ |

ਮਹਿਕ ਆਉਂਦੀ ਪਈ ਡੁੱਲੇ ਹੋਏ ਪੈਟਰੋਲ ਦੀ ,
ਪੱਟੀ
ਭਾਵੇਂ ਵਿਛੀ ਏ ਗੁਲਾਬੀ ਸ਼ਾਹਰਾਹਾਂ ਤੇ |

ਬਣੇਂ ਤੂੰ ਮਸੀਹਾ ਰੱਖ ਚੋਲੇ 'ਚ ਕਟਾਰਾਂ ਨੂੰ
,
ਲਹੂ ਦੇ
ਮਿਟਾ ਲੈ ਦਾਗ ਦਿਖਦੇ ਜੋ ਬਾਹਾਂ ਤੇ |

ਲੱਭਦੀ ਨਾ
ਕੋਈ ਥਾਂ ਸਿਰਾਂ ਨੂੰ ਬਚਾਉਣ ਲਈ ,
ਫੈਲ ਗਿਆ ਮਾਰੂਥਲ ਪਲ਼ ਕੇ ਕੜਾਹਾਂ ਤੇ |

ਕੀਤੀ ਕਲਾਕਾਰੀ ਕਿਸੇ ਧਰਤੀ ਦੀ ਹਿੱਕ ਤੇ ,
ਫੱਟਾ ਲੋਕਰਾਜ ਵਾਲਾ ਲਾ ਕਤਲਗਾਹਾਂ ਤੇ |

2 comments:

  1. ਵਰਤਮਾਨ ਸਮੇਂ ਦੀ ਪਦਾਰਥਵਾਦੀ ਹਕੀਕਤ ਨੂੰ ਬੜੀ ਹੀ ਸ਼ਿਦਤ ਅਤੇ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ ਇਸ ਗਜ਼ਲ ਵਿਚ।ਮੈਨੂੰ ਬਹੁਤ ਪਸੰਦ ਨੇ ਇਸ ਤਰਾਂ ਦੀਆਂ ਗਜ਼ਲਾਂ। ਧੰਨਵਾਦ

    ReplyDelete
  2. ਭਦੀ ਨਾ ਥਾਂ ਕੋਈ ਸਿਰਾਂ ਨੂੰ ਬਚਾਉਣ ਲਈ ,
    ਫੈਲ ਗਿਆ ਮਾਰੂਥਲ ਪਲ਼ ਕੇ ਕੜਾਹਾਂ ਤੇ |

    ਕੀਤੀ ਕਲਾਕਾਰੀ ਕਿਸੇ ਧਰਤੀ ਦੀ ਹਿੱਕ ਤੇ ,
    ਲਾਇਆ ਲੋਕਰਾਜ ਵਾਲਾ ਫੱਟਾ ਕਤਲਗਾਹਾਂ ਤੇ |

    ਅਮ੍ਰਿਤ ਜੀ ਬਹੁਤ ਵਧਿਆ ......!!

    ReplyDelete