ਰਾਤ ਦਾ ਕੋਹਰਾਰਾਤ ਦਾ ਕੋਹਰਾ ਜੇ ਦਿਲਾਂ ਤੇ ਜੰਮ ਗਿਆ |ਨਾ ਸਮਝ ਕਿ ਇਤਿਹਾਸ ਦਾ ਚੱਕਾ ਥੰਮ ਗਿਆ |ਤਾਜ ਤੇਰੇ ਲਈ ਏ ਨਿਸ਼ਾਨੀ ਪਿਆਰ ਦੀ ,ਸਾਡੀਆਂ ਪੁਸ਼ਤਾਂ ਦਾ ਲਹਿ ਇਥੇ ਚੰਮ ਗਿਆ |ਘਰ ਤੇਰੇ ਉਡੀਕ ਹੋਵੇ ਚੰਨ ਦੇ ਚੜ੍ਹਨ ਦੀ ,ਨਾਇਟ ਸ਼ਿਫਟ ਮਿੱਲ ਦੀ ਮੇਰਾ ਤਾਂ ਚੰਨ ਗਿਆ |ਨੋਚਦਾ ਨੋਚਦਾ ਪਰਿੰਦਿਆਂ ਥੀਂ ਬਾਜ਼ ਅੱਜ ,ਧਰਮ ਦਾ ਹਾਥੀ ਸਾਡੇ ਦਰਾਂ ਤੇ ਬੰਨ੍ਹ ਗਿਆ |ਤੂੰ ਕੰਧ ਉੱਚੀ ਕਰ ਜਿੰਨੀ ਮਰਜ਼ੀ ਕਿਲ਼ੇ ਦੀ ,
ਡਿੱਗਣਾ ਹੀ ਇਹਨੇ ਲੱਗ ਨਿਉਂ ਨੂੰ ਸੰਨ੍ਹ ਗਿਆ |
No comments:
Post a Comment