Sunday, January 31, 2010














ਕੌਣ ਹੈ ...??



ਕੋਈ ਹੈ
ਕੋਈ ਹੈ
ਜੋ ਹਨੇਰੇ ਦੇ ਪਿੱਛੇ ਲੁਕਿਆ ਹੈ
ਹਨੇਰੇ ਵਿੱਚ ਘੁਲ਼ਿਆ ਹੈ
ਜੋ ਛਾ ਜਾਣਾ ਚਾਹੁੰਦਾ ਹੈ
ਹੀਰੋਸ਼ੀਮਾ ਦੀ ਪਰਮਾਣੂ ਧੂੜ ਵਾਂਗ
ਸਾਡੀਆਂ ਉਮੰਗਾਂ ਉੱਤੇ
ਕਰ ਦੇਣਾ ਚਾਹੁੰਦਾ ਹੈ ਸਦਾ ਲਈ ਅਪੰਗ
ਬਾਂਹਵਾਂ ਲਹਿਰਾ ਕੇ ਤੁਰਨ ਦੀਆਂ
ਲੰਮੀਆਂ ਲੰਮੀਆਂ ਡਗਾਂ ਭਰਨ ਦੀਆਂ
ਚੰਦ ਵੱਲ ਵੇਖਣ ਦੀਆਂ
ਸੂਰਜ ਨੂੰ ਫੜ੍ਹਨ ਦੀਆਂ
ਸਾਡੀਆਂ ਰੀਝਾਂ ਨੂੰ

ਕੋਈ ਹੈ
ਕੋਈ ਹੈ
ਜੋ ਛੇ ਕੁ ਦਹਾਕੇ ਪਹਿਲਾਂ
ਬਰਲਿਨ ਦੇ ਕਿਸੇ ਤਹਿਖਾਨੇ ਵਿੱਚ ਜਲ ਗਿਆ ਸੀ
ਪਰ ਫਿਜ਼ਾ ਵਿੱਚ ਰਲ਼ ਗਿਆ ਸੀ
ਤੇ ਪੂਰਬ ਵੱਲ ਚੱਲ ਪਿਆ ਸੀ
ਤੇ ਹੁਣ ਉਹ
ਸੋਖ਼ ਲੈਣਾ ਚਾਹੁੰਦਾ ਹੈ
ਫੁੱਲਾਂ ਦੀ ਮਹਿਕ
ਸਤਰੰਗੀ ਪੀਂਘ ਦੇ ਰੰਗ
ਨੋਚ ਲੈਣਾ ਚਾਹੁੰਦਾ ਹੈ
ਰਾਤ ਵਿੱਚ ਜਾਗਦੀਆਂ ਅੱਖਾਂ
ਤੇ ਉੱਡਦੇ ਪਰਿੰਦਿਆਂ ਦੇ ਖੰਭ

ਕੋਈ ਹੈ
ਕੋਈ ਹੈ
ਜੋ ਝੁੰਡਾਂ ਵਿੱਚ ਆਉਂਦਾ ਹੈ
'ਆਦਮ ਬੋ ਆਦਮ ਬੋ' ਕਰਦਾ ਭਾਉਂਦਾ ਹੈ
ਮੌਤ ਦੇ ਭਜਨ ਗਾਉਂਦਾ ਹੋਇਆ
ਕਰਨਾ ਚਾਹੁੰਦਾ ਹੈ ਨਿਰਧਾਰਿਤ
ਕਿ ਕੌਣ ਕਿਸ ਨੂੰ
ਕਿਸ ਦਿਨ
ਕਿਸ ਤਰ੍ਹਾਂ ਪਿਆਰ ਕਰ ਸਕਦਾ ਹੈ
ਕੌਣ ਕਿਸ ਜਗ੍ਹਾ ਰਹਿ ਸਕਦਾ ਹੈ
ਕੰਮ ਕਰ ਸਕਦਾ ਹੈ
ਕਿ ਕੀ ਵਿਗਿਆਨਕ ਹੈ ਕੀ ਗੈਰ-ਵਿਗਿਆਨਕ
ਅਸੀਂ ਕਿਹੜੀਆਂ ਕਿਹੜੀਆਂ ਕਿਤਾਬਾਂ ਪੜ੍ਹ ਸਕਦੇ ਹਾਂ
ਕਿਹੜੇ ਗੀਤ ਸੁਣ ਸਕਦੇ ਹਾਂ
ਕਿਹੜੀ ਫਿਲਮ ਦੇਖ ਸਕਦੇ ਹਾਂ

ਕੋਈ ਹੈ
ਜੋ ਪਹਿਨਾਣਾ ਚਾਹੁੰਦਾ ਹੈ
ਸਾਡੀ ਸੋਚ ਦੀਆਂ ਉਡਾਰੀਆਂ ਨੂੰ
ਮੱਧਯੁਗੀ ਵੈਦਿਕ ਕਾਲੀਨ ਗਹਿਣੇ
ਜੋ ਕਰ ਰਿਹਾ ਹੈ ਕੋਸ਼ਿਸ਼
'ਗਲੋਬਲ ਵਾਰਮਿੰਗ' ਦੇ ਦੌਰ 'ਚ
ਸਾਡੇ ਲਹੂ ਨੂੰ ਜਮਾ ਦੇਣ ਦੀ

ਕੋਈ ਹੈ
ਜੋ ਤਹਿ ਕਰ ਰਿਹਾ ਹੈ
ਕਿ ਕਿੰਨੀ ਹੋ ਸਕਦੀ ਹੈ ਸਾਡੇ ਕਦਮਾਂ ਦੀ
ਕਾਨੂੰਨੀ ਲੰਬਾਈ
ਕਿੰਨੀ ਗਿਣਤੀ 'ਚ ਕਾਨੂੰਨੀ ਤੌਰ ਤੇ ਆਗਿਆ ਹੈ
ਸਾਡੇ ਸਾਹਾਂ ਨੂੰ ਆਉਣ ਲਈ
ਦਿਲ ਨੂੰ ਧੜਕਨ ਲਈ
ਤਹਿ ਕਰ ਰਿਹਾ ਹੈ
ਕਿ ਕਿੰਨੀ ਉਚਾਈ ਤੱਕ
ਦੇਖ ਸਕਦੀਆਂ ਹਨ ਸਾਡੀਆਂ ਅੱਖਾਂ
ਕਿੰਨੇ ਉੱਚੇ ਉੱਠ ਸਕਦੇ ਹਨ ਸਾਡੇ ਹੱਥ, ਸਾਡੇ ਸਿਰ
ਤੇ ਤਹਿ ਕਰ ਰਿਹਾ ਹੈ
ਸਾਡੇ 'ਚੋਂ ਕਿਸ ਕਿਸ ਨੇ ਬਣਨਾ ਹੈ 'ਗਿਨੀਆ ਪਿੱਗ'
ਤੇ ਕਿਸ ਕਿਸ ਨੇ ਬਣਨਾ ਹੈ ਝਟਕਈ
ਇੱਕੀਵੀਂ ਸਦੀ ਵਿੱਚ
'ਮਨੁੱਖੀ ਨਸਲ ਸੁਧਾਰ' ਦੀਆਂ
'ਯੂਜੈਨਿਕਸ' ਲੈਬਾਂ ਵਿੱਚ

ਕੋਈ ਹੈ
ਕੋਈ ਹੈ
ਜੋ ਸੜਕਾਂ ਤੇ ਘੁੰਮ ਰਿਹਾ ਹੈ
ਜੋ ਕਦੇ ਅਦਿੱਖ ਹੈ
ਕਦੇ ਜ਼ਾਹਿਰ ਹੈ
ਭੇਸ ਵਟਾਉਣ 'ਚ ਮਾਹਿਰ ਹੈ
ਸਿਵਿਆਂ ਦਾ ਭੂਤਰਿਆ ਕੋਈ ਪ੍ਰੇਤ ਹੈ
ਮਾਲਵੇ ਦੇ ਪਿੰਡਾਂ ਦਾ ਛਲੇਡਾ ਹੈ
ਪਰ ਫਿਰ ਵੀ ਕੁੱਝ ਪਛਾਣਾਂ ਹਨ ਇਸ ਦੀਆਂ
ਮਸਲਨ
ਇਸਦਾ ਚਿਹਰਾ ਵੱਢਖਾਣੇ ਪਾਲਤੂ ਕੁੱਤੇ ਜਿਹਾ ਹੁੰਦਾ ਹੈ
ਬੋਲਣ ਨਾਲੋਂ ਭੌਂਕਣ ਨੂੰ ਤਰਜੀਹ ਦਿੰਦਾ ਹੈ
ਬੋਲੀ ਤੋਤੇ ਵਾਂਗ ਰਟੀ ਹੋਈ
ਦਲੀਲ ਪੱਖੋਂ ਜਨਮ ਤੋਂ ਚੁਪਾਇਆ
ਤੇ ਇਹ ਵੀ ਹਮੇਸ਼ਾ
ਲਾਲ ਕੱਪੜੇ ਨੂੰ ਦੇਖ
ਭੂਸਰਦਾ ਹੈ
ਡਰਦਾ ਹੈ.....
ਕੁਝ ਲੋਕਾਂ ਲਈ
ਤਰਕਸ਼ੀਲਤਾ,
ਵਿਗਿਆਨਕ ਦ੍ਰਿਸ਼ਟੀਕੋਣ,
ਦੁਨੀਆ ਬਦਲਣ ਦੀਆਂ ਗੱਲਾਂ,
ਇਨਕਲਾਬ
ਇਵੇਂ ਹੀ ਹੁੰਦੇ ਹਨ
ਜਿਵੇਂ ਕਿਸੇ ਬੱਚੇ ਲਈ
ਰਸਹੀਣ ਹੋ ਚੁੱਕੀ 'ਚਿਊਇੰਗਮ'
ਜੋ ਸਿਰਫ਼ ਜੁਬਾੜਿਆਂ ਨੂੰ
ਕਸਰਤ ਕਰਾਉਣ ਦੇ ਕੰਮ ਆਉਂਦੀ ਹੈ
ਜਾਂ ਫਿਰ ਬੱਚਾ
ਉਸਦੇ ਬੁਲਬੁਲੇ ਬਣਾ ਕੇ
ਭੰਨਦਾ ਰਹਿੰਦਾ ਹੈ
ਹਸਦਾ ਹੈ
ਤਾੜੀਆਂ ਵਜਾਉਂਦਾ ਹੈ
'ਬਿਗ ਬਬੂਲ' ਬਣਨਾ ਲੋਚਦਾ ਹੈ.....

Wednesday, January 27, 2010













ਭਰਤੀ ਦੇਖਣ ਜਾਣ ਵਾਲ਼ੇ ਦੇ ਨਾਂ....


ਪਤਾ ਹੈ ਮੈਨੂੰ
ਲੈ ਕੇ ਜਾ ਰਹੀ ਤੈਨੂੰ
ਪੇਟ ਦੀ ਅੱਗ
ਉਹਨਾਂ ਦੀ ਸ਼ਰਨ ਵਿੱਚ
ਕਰ ਰਹੀ ਹੈ ਮਜ਼ਬੂਰ
ਸੂਰਜ ਦੇਖਣ ਦੇ ਆਦੀ ਸਿਰਾਂ ਨੂੰ
ਹਨੇਰੇ ਖੂਹ ਵਿੱਚ ਉਤਰ ਜਾਣ ਲਈ
ਮਨਾ ਲਿਆ ਹੈ ਤੂੰ ਵੀ ਆਖਰ
ਤੇਰੀ ਕੀਤੀ ਹੋਈ ਕਿਸੇ ਗਲਤੀ ਤੇ
ਟੋਕਣ ਵਾਲ਼ੇ ਬਾਪ ਨੂੰ ਵੀ
ਉੱਚੀ ਬੋਲਣ ਵਾਲ਼ੀ

ਆਪਣੀ ਜ਼ੁਬਾਨ ਨੂੰ
'ਯੈੱਸ ਸਰ' ਦੇ ਗੂੰਗੇ ਸ਼ਬਦਾਂ ਲਈ
ਫਿਰ ਵੀ ਜੇ
ਤੂੰ ਬਚ ਰਿਹਾ
ਰੂਹਾਂ ਦੀ ਕਤਲਗਾਹ 'ਚ
ਮੱਚੀ ਭਗਦੜ ਵਿੱਚੋਂ
ਜੇ ਮੇਚ ਆ ਗਿਆ ਤੇਰੀ ਛਾਤੀ ਦਾ ਫੈਲਾਅ
ਉਹਨਾਂ ਦੇ ਜੁਬਾੜੇ ਦੇ
ਜੇ ਤੇਰੀ ਲੰਮੀ ਛਲਾਂਗ
ਉਹਨਾਂ ਦੀ ਰੱਸੀ ਦੇ ਘੇਰੇ 'ਚ ਰਹੀ
ਤੇ ਜੇ ਤੂੰ ਕਾਮਯਾਬ ਹੋ ਗਿਆ
ਉਹਨਾਂ ਦੀ ਸੁੱਟੀ ਰੋਟੀ ਦੀ ਬੁਰਕੀ ਨੂੰ
ਆਪਣੀ ਪੂਰੀ ਰਫ਼ਤਾਰ ਨਾਲ
ਭੱਜ ਕੇ ਫੜਨ ਵਿੱਚ
ਤਾਂ ਬੰਦੂਕ ਚੁੱਕ ਵੇਲ਼ੇ
ਮਾਰਚ ਕਰਨ ਵੇਲ਼ੇ
ਯਾਦ ਰੱਖੀਂ
ਕਿ ਤੂੰ
ਕਿਸੇ ਦਲਿਤ ਕੁੜੀ ਦਾ ਭਾਈ ਏਂ
ਕਿਸੇ ਗਰੀਬ ਕਿਸਾਨ ਦਾ ਪੁੱਤ ਏਂ
ਗੋਹੇ 'ਚ ਲਿਬੜੇ ਪੋਚੇ ਲਾਉਂਦੇ
ਹੱਥਾਂ ਦਾ ਲਾਡ ਏਂ ਤੂੰ
ਕਿਸੇ ਮਿੱਲ ਮਜ਼ਦੂਰ ਦਾ ਯਾਰ ਏਂ
ਤੇ ਤੀਜੀ ਮੰਜ਼ਿਲ ਤੇ ਇੱਟਾਂ ਢੋਂਹਦੀ
ਕਿਸੇ ਸੋਹਣੀ ਦਾ ਪਿਆਰ ਏਂ ਤੂੰ
ਨਿਸ਼ਾਨਾ ਸੇਧਣ ਵੇਲ਼ੇ
ਅੱਖ ਇਕੋ ਹੀ ਬੰਦ ਕਰੀਂ, ਦੋਵੇਂ ਨਹੀਂ
'ਫਾਇਰ !'
ਸੁਣਨ ਤੋਂ ਬਾਅਦ ਵੀ

ਕੰਨ ਖੁੱਲੇ ਰੱਖੀਂ
ਦਿਲ 'ਚੋਂ ਭੁਲਾ ਨਾ ਦੇਵੀਂ
ਕਿ ਤੂੰ ਮਨੁੱਖ ਏਂ
ਮਹਿਸੂਸ ਕਰਦਾ ਏਂ
ਤੂੰ ਸੋਚਦਾ ਏਂ
ਤੇ ਪਛਾਣ ਸਕਦਾ ਏਂ
ਕਿ ਰੰਮ ਦੀ ਬੋਤਲ ਦੇ ਇਸ ਪਾਰ
ਨਿਸ਼ਾਨਾ ਬਣਨ ਵਾਲਿਆਂ ਵਿੱਚ
ਕੋਈ ਤੇਰਾ ਆਪਣਾ ਤਾਂ ਨਹੀਂ........

Tuesday, January 26, 2010

Three Poems by great Pablo Neruda


Sonnet XVII

I do not love you as if you were salt-rose, or topaz,
or the arrow of carnations the fire shoots off.
I love you as certain dark things are to be loved,
in secret, between the shadow and the soul.

I love you as the plant that never blooms
but carries in itself the light of hidden flowers;
thanks to your love a certain solid fragrance,
risen from the earth, lives darkly in my body.

I love you without knowing how, or when, or from where.
I love you straightforwardly, without complexities or pride;
so I love you because I know no other way

than this: where I does not exist, nor you,
so close that your hand on my chest is my hand,
so close that your eyes close as I fall asleep.


'Your Feet'


When I cannot look at your face
I look at your feet.
Your feet of arched bone,
your hard little feet.
I know that they support you,
and that your sweet weight
rises upon them.
Your waist and your breasts,
the doubled purple
of your nipples,
the sockets of your eyes
that have just flown away,
your wide fruit mouth,
your red tresses,
my little tower.
But I love your feet
only because they walked
upon the earth and upon
the wind and upon the waters,
until they found me.



'If You Forget Me'

I want you to know
one thing.

You know how this is:
if I look
at the crystal moon, at the red branch
of the slow autumn at my window,
if I touch
near the fire
the impalpable ash
or the wrinkled body of the log,
everything carries me to you,
as if everything that exists,
aromas, light, metals,
were little boats
that sail
toward those isles of yours that wait for me.

Well, now,
if little by little you stop loving me
I shall stop loving you little by little.

If suddenly
you forget me
do not look for me,
for I shall already have forgotten you.

If you think it long and mad,
the wind of banners
that passes through my life,
and you decide
to leave me at the shore
of the heart where I have roots,
remember
that on that day,
at that hour,
I shall lift my arms
and my roots will set off
to seek another land.

But
if each day,
each hour,
you feel that you are destined for me
with implacable sweetness,
if each day a flower
climbs up to your lips to seek me,
ah my love, ah my own,
in me all that fire is repeated,
in me nothing is extinguished or forgotten,
my love feeds on your love, beloved,
and as long as you live it will be in your arms
without leaving mine.

Monday, January 18, 2010

















ਖਤਰਾ ਹੈ


ਜ਼ਮੀਨਾਂ ਤੋਂ ਉਜਾੜਾ
ਕਾਰਖਾਨਿਆਂ ਚੋਂ ਛਾਂਟੀ
ਮੁਨਾਫ਼ੇ ਲਈ
ਬੇਰੁਜ਼ਗਾਰੀ, ਭੁੱਖ, ਬੇਘਰੀ
ਵਿਲਕਦੇ ਬੱਚੇ ਮਰਦੇ ਮਾਪੇ
ਕਰੰਗ ਬਣੇ ਮਨੁੱਖੀ ਸਰੀਰ
ਮੁਨਾਫ਼ੇ ਲਈ
ਦਿਹਾੜੀ ਘਟਾਉ
ਕੰਮ ਦੇ ਘੰਟੇ ਵਧਾਉ
ਨਵੀਂ ਤਕਨੀਕ ਲਿਆਉ
ਮਸ਼ੀਨਾਂ ਦੀ ਸਪੀਡ ਵਧਾਉ
ਘੁਲਾੜੀ ਹੋਰ ਟਾਈਟ ਕਰੋ
ਮੁਨਾਫ਼ਾ ਵਧਾਉ
ਜੇ ਕੋਈ ਮੂੰਹ ਕਰੇ ਆਵਾਜ਼
ਅਮਨ ਕਾਨੂੰਨ ਦੀਆਂ ਲੀਰਾਂ ਥੁੱਨੋ

ਵੇਚੋ ਪਸ਼ੂਪੁਣਾ, ਜਗਾਉ ਪਸ਼ੂਬਿਰਤੀ
ਮੁਨਾਫ਼ਾ ਕਮਾਉ
ਫਿਰ ਚਕਲੇ ਖੋਲੋ
ਰੈੱਡ ਲਾਈਟ ਜ਼ੋਨ ਬਣਾਉ
ਬਿਠਾਉ ਲਿਆ ਕੇ ਮਜ਼ਬੂਰ ਆਤਮਾਵਾਂ
ਦਾਗੀ ਹੋਣ ਲਈ
ਮਨਾਫ਼ਾ ਕਮਾਉ
ਵਿਭਚਾਰ ਕਰੋ
ਕੰਡੋਮ ਪਾਉ
ਜੇ ਫਿਰ ਵੀ ਆਤਸ਼ਿਕ ਹੋਵੇ
ਦਵਾਈ ਖਾਉ ਸਿੰਗਲ ਡੋਜ਼
[ਤਰੱਕੀ ਤੇ ਹੈ ਸਿਹਤ ਵਿਗਿਆਨ ਹੁਣ]
ਬੀਮਾਰੀ ਨਹੀਂ
ਮੰਡੀ ਹੈ ਏਡਜ਼ ਵੀ
ਦੀਰਘਕਾਲੀਨ ਮੁਨਾਫ਼ੇ ਦੀ

ਘਰੇ ਕੱਢਣੀ ਗੈਰਕਾਨੂੰਨੀ
ਬਿਜ਼ਨੈੱਸ ਹੈ ਪਰ
ਫੈਕਟਰੀ ਲਾਉਣੀ, ਚੁਰਾਹੇ ਵੇਚਣੀ
ਪੋਸਤ ਬੀਜੋ
ਫਿਰ ਅਫੀਮ ਵੇਚੋ
ਸਮਗਲ ਕਰੋ ਹੈਰੋਇਨ
ਜ਼ਿੰਦਗੀਆਂ ਤਬਾਹ, ਘਰ ਬਰਬਾਦ
ਮੁਨਾਫੇ ਲਈ

ਜੇ ਫਿਰ ਵੀ ਆਰਥਿਕਤਾ ਡੋਲੇ
ਜੰਗ ਲੜੋ
ਤਬਾਹੀ ਮਚਾਉ
ਮੁੜ-ਉਸਾਰੀ ਦੇ ਠੇਕੇ ਲਉ
ਹੜ੍ਹ ਆਉਂਦੇ ਨੇ, ਆਉਣ ਦਿਉ
ਘਰ ਹਿਣਗੇ
ਫਿਰ ਬਣਨਗੇ

ਇਹ ਸਬ ਖਤਮ ਹੋਣਾ ਚਾਹੀਦਾ ਹੈ
ਖਤਮ ਹੋ ਸਕਦਾ ਹੈ
ਖਤਮ ਹੋਇਆ ਹੈ
ਬੰਦ ਕਰੋ ਇਹ ਸਮਾਜ ਸੁਧਾਰ ਦੇ ਪਰਪੰਚ
ਗੈਂਗਰੀਨ ਬਣੀ ਲੱਤ ਤੇ
ਹਲਦੀ ਮਲਿਆਂ ਕੁਝ ਨਹੀਂ ਹੋਣਾ
ਕਰਨਾ ਤਾਂ ਕਰੋ ਖਤਮ
ਮੁਨਾਫ਼ੇ ਤੇ ਟਿਕਿਆ ਢਾਂਚਾ
ਆਰੀ ਲਿਆਉ, ਲੱਤ ਕੱਟੀਏ
ਦਰਦ ਹੋਏਗਾ
ਪਰ ਮਰੀਜ਼ ਬਚ ਜਾਵੇਗਾ

ਹੈਂ !!
ਕੌਣ ਬੋਲਿਆ ..!!??
ਬਲੱਡੀ ਕਮਿਊਨਿਸਟ
ਸਟਾਲਿਨਿਸਟ
ਮਾਉਇਸਟ
ਫੜੋ ਇਹਨੂੰ
ਖਾਕੀ ਗੈਂਗ !
ਸਪੈਸ਼ਲ ਫੋਰਸ !!
ਮਰਸ਼ਨਰੀਜ਼ !!!
hurry up.. take positions..
'ਪਰਵੈਂਨਸ਼ਨ ਆਫ਼ ਟਰੱਥਫੁੱਲ ਐਕਟੀਵਿਟੀਜ਼'
ਐਕਟ ਲਗਾਉ
'ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ'
ਅੰਦਰੋਂ ਖਤਰਾ ਹੈ, ਬਾਹਰੋਂ ਖਤਰਾ ਹੈ
ਪਾਕਿਸਤਾਨ ਤੋਂ ਖਤਰਾ ਹੈ
ਚੀਨ ਤੋਂ ਖਤਰਾ ਹੈ
ਨੇਪਾਲ, ਬੰਗਲਾਦੇਸ਼, ਸ੍ਰੀਲੰਕਾ
ਸਭ ਤੋਂ ਖਤਰਾ ਹੈ
ਭੁੱਖੇ ਮਰਦੇ ਲੋਕਾਂ ਤੋਂ ਖਤਰਾ ਹੈ
ਹੱਕ ਮੰਗਦੇ ਲੋਕਾਂ ਤੋਂ ਖਤਰਾ ਹੈ
ਫੈਕਟਰੀ ਮਜ਼ਦੂਰਾਂ ਤੋਂ ਖਤਰਾ ਹੈ
ਕਿਸਾਨਾਂ ਤੋਂ ਖਤਰਾ ਹੈ
ਬੇਰੁਜ਼ਗਾਰਾਂ ਤੋਂ ਖਤਰਾ ਹੈ
ਜਲਦੀ !! ਜਲਦੀ !!
ਫਾਸ਼ੀਵਾਦੀ ਕੁੱਤੇ ਦੀ ਸੰਗਲੀ ਢਿੱਲੀ ਕਰੋ
ਦੇਸ਼ ਭਗਤੀ, ਰਾਸ਼ਟਰਵਾਦ ਜਗਾਉ
ਜਾਤੀਵਾਦ, ਭਾਸ਼ਾ ਪ੍ਰੇਮ ਦਾ ਜਿੰਨ ਕੱਢੋ
ਧਰਮ ਸਥਾਨਾਂ ਦੇ ਸਪੀਕਰਾਂ ਦੀ ਆਵਾਜ਼ ਉੱਚੀ ਕਰੋ
ਹਰ ਹਰ ਮਹਾਂਦੇਵ
ਭਾਰਤ ਮਾਂ ਕੀ ਜੈ
ਅੱਲਾ ਹੂ ਅਕਬਰ
ਬੋਲੇ ਸੋ ਨਿਹਾਲ
ਮੀ ਮੁੰਬਈਕਰ
ਮੰਦਿਰ ਬਨਕੇ ਰਹੇਗਾ
ਭਾਰਤ ਉਦੈ
ਗਿਲੀ ਗਿਲੀ
ਪੂੰਜੀ ਪੂੰਜੀ
ਗਿਲੀ ਗਿਲੀ
ਪੂੰਜੀ ਪੂੰਜੀ.....

Wednesday, January 13, 2010

ਇੱਕ ਡਾਕਟਰ ਦਾ ਆਤਮਚਿੰਤਨ

ਇੱਕ ਦਿਨ
ਸ਼ੁਰੂ ਕੀਤਾ ਮੈਂ ਆਪਣਾ ਕਿੱਤਾ
ਦੇਖਿਆ ਇੱਕ ਮਨੁੱਖ ਨੂੰ
ਲਾਸ਼ 'ਚ ਬਦਲਦੇ
ਫੇਰ ਦੂਸਰਾ
ਫਿਰ ਕਈ
ਫਿਰ ਪਤਾ ਨਹੀਂ ਕਿੰਨੇ
ਹਰ ਵਾਰ ਦੇਖਦਾ ਮੈਂ
ਲਾਸ਼ ਵੱਲ
ਤਰਸ ਭਰੀਆਂ ਨਿਗਾਹਾਂ ਨਾਲ਼

ਫਿਰ ਇੱਕ ਦਿਨ
ਖੁਦ ਨੂੰ ਪਾਇਆ ਮੁਰਦਾ
ਦੇਖ ਰਹੇ ਸਨ ਮੁਰਦੇ ਮੇਰੇ ਵੱਲ
ਤਰਸ ਭਰੀਆਂ ਨਿਗਾਹਾਂ ਨਾਲ਼.....
ਮੇਰੇ ਮੀਤ

ਤੂੰ
ਹਾਂ ਤੂੰ
ਮੇਰੇ ਮੀਤ
ਰਹੇਂਗਾ ਹਮੇਸ਼ਾ
ਮੇਰੇ ਨਾਲ਼
ਬਣਕੇ
ਕਦੇ
ਮਿਲਣ ਦਾ ਚਾਅ

ਕਦੇ ਵਿਛੋੜੇ ਦੀ ਆਹ
ਕਦੇ ਹੱਥਾਂ ਦੀ ਕਰੰਘੜੀ
ਕਦੇ ਦੂਰ ਹੁੰਦੇ ਸਾਹ
ਰਾਤ ਚੋਂ ਵੱਖ ਹੁੰਦਾ ਦਿਨ ਹੋਵੇ
ਦਿਨ 'ਚ ਘੁਲਦੀ ਰਾਤ ਹੋਵੇ
ਪਤਝੜ ਦੀ ਕੋਈ ਸ਼ਾਮ ਹੋਵੇ
ਬਹਾਰ ਦੀ ਕੋਈ ਪਰਭਾਤ ਹੋਵੇ
ਤੂੰ ਰਹੇਂਗਾ ਹਮੇਸ਼ਾ ਮੇਰੇ ਨਾਲ਼
ਮੇਰੀ ਦਮੇ ਦੀ ਬਿਮਾਰੀ ਵਾਂਗ
ਫ਼ਰਕ ਬਸ ਇੰਨਾ ਕਿ
ਹਰ ਦੌਰੇ ਨਾਲ਼
ਦਮਾ ਕਰੇਗਾ ਕੋਸ਼ਿਸ਼
ਮੇਰੇ ਅੰਦਰੋਂ ਜਿੰਦਗੀ ਨੂੰ
ਨਚੋੜ ਲੈਣ ਦੀ

ਐਨ ਉਸੇ ਸਮੇਂ
ਤੂੰ
ਜਿੰਦਗੀ ਨੂੰ
ਟਿਕਾ ਰਿਹਾ ਹੋਵੇਂਗਾ ਵਾਪਿਸ
ਮੇਰੇ ਸਰੀਰ ਦੇ

ਅਣਗਿਣਤ ਸੈੱਲਾਂ ਵਿੱਚ
ਦੁੱਧ ਚੁੰਘਾਉਣ ਤੋਂ ਬਾਅਦ
ਆਪਣੇ ਦਿਲ ਦੇ ਟੁਕੜੇ ਨੂੰ
ਥਪਥਪਾਉਂਦੀ ਕਿਸੇ ਮਾਂ ਵਾਂਗ....

Friday, January 1, 2010

ग़ज़ल

वो हंसे तो
फिर खत्म उदासी के आलम हो गये |
वो मिले हम भी जीने वालों में शामिल हो गये |

जब लबों पे उनके आये हरफ़ कुछ मेरे नाम के ,
शब्द इस बेमतलब को भी मतलब हासिल हो गये |

ढूंढता ही रहता था मंजिल रोज़ नयी से नयी ,
वो चले जब साथ मेरे रस्ते ही मंजिल हो गये |

होंठ थे जो माहिर बहुत छुपाने में दिल के ज़खम ,
आज वो इजहार-ए-इश्क में भी कामिल हो गये |

बंज़र दिल के आंगन में बरसे जब अशक प्यार के,
यूं लहर उछली छोटे पलकों के साहिल हो गये |