Thursday, November 19, 2009

ਮਖੌਟਾ

ਕੱਲ੍ਹ ਐਵੇਂ 'ਹਾਤੇ ਦੀ ਮਹਿਫ਼ਲ ਜਾ ਬਹਿ ਗਿਆ |
ਨਸ਼ੇ ਵਿੱਚ ਸੱਚ 'ਵਾਜ਼ ਉੱਚੀ ਵਿੱਚ ਕਹਿ ਗਿਆ |

ਚਲੋ ਫਾਇਦਾ ਹੋਇਆ, ਭਾਵੇਂ ਦਿਲ ਟੁੱਟਿਆ,
ਕਈ ਭਰਮ ਲੱਥੇ ਕਈਆਂ ਦਾ ਮਖੌਟਾ ਲਹਿ ਗਿਆ |

ਦੋਸਤ ਹਾਂ ਜੀ, ਆਪਣੀ ਪਛਾਣ ਦੱਸੀ ਜਿਸ ਨੇ,
ਸਖਸ਼ ਉਹੀ ਗੈਰਾਂ ਦੀ ਢਾਣੀ ਜਾ ਕੇ ਬਹਿ ਗਿਆ |

ਗਜ਼ਲ ਗਾਉਣ ਦਾ ਕਦੇ ਕਰਦਾ ਸੀ ਰਿਆਜ਼ ਉਹ,
ਸ਼ਰੇਆਮ 'ਪਾੱਪ' ਦਾ ਅਖਾੜਾ ਲਾ ਕੇ ਬਹਿ ਗਿਆ |

ਲਹਿਰ ਚਲਾਈਏ ਪਹਿਲਾਂ ਕੋਈ ਧਰਮ ਸੁਧਾਰ ਦੀ,
ਫਿਰ ਦੇਖਾਂਗੇ ਇਨਕਲਾਬ ਕਿੱਥੇ ਪਿਆ ਰਹਿ ਗਿਆ |

'ਪਾ ਦਿਉ ਜ਼ੁਲਮ ਨੂੰ ਸੰਗਲੀ' ਉਹ 'ਪੈਗਾਮ' ਦਿੰਦਾ ਸੀ,
ਅਗਵਾ ਕਰਕੇ ਵਿਚਾਰੇ ਨੂੰ ਕੋਈ ਪ੍ਰੇਤ ਲੈ ਗਿਆ |

2 comments:

  1. bhut vadiya ji...........
    ਪਾ ਦਿਉ ਜ਼ੁਲਮ ਨੂੰ ਸੰਗਲੀ ਉਹ 'ਪੈਗਾਮ' ਦਿੰਦਾ ਸੀ
    ਕਰਕੇ ਅਗਵਾ ਕੋਈ ਵਿਚਾਰੇ ਨੂੰ ਪ੍ਰੇਤ ਲੈ ਗਿਆ ............bhut vadiya chot hai.

    ReplyDelete
  2. ਬਾਈ ਜੀ ਲਗਦਾ ਹਾਤੇ 'ਚ ਯਾਦਵਿੰਦਰ ਕਰਫਿੂ ਟੱਕਰ ਗਿਆ ਸੀ । ਤੁਹਾਡੀ ਕਵਿਤਾ 'ਚ ਕਮਾਲ ਦੀ ਰਵਾਨਗੀ ਏ। ਮੈ ਆਪਣੇ ਬਲਾਗ ਤੇ ਤੁਹਾਦੀ ਕਵਿਤਾ ਦਾ ਇੱਕ ਪਰਿਾ ਲਾਇਆ ਤੁਹਾਡੀ ਇਜ਼ਾਜ਼ਤ ਤੋਂ ਬਿਨ...ਤੁਸੀ ਫੇਰੀ ਪਾਇਓ
    http://jaggowakeup.blogspot.com/

    ReplyDelete