Tuesday, July 28, 2009

यहां कुछ फैसले....... शशिप्रकाश

यहां चिप्पियों-पैबन्दों को
अलविदा कहें
पुराने रिश्तों-दोस्तियों
की कमीज़ों को ही
फेंक दें घाटियों में।
यहां
कुछ रुके हुए फ़ैसलों को
दौड़ा दें ढलानों पर
तेज़ गति से,
या तो पहुंचे
किसी मुकाम तक
या दुर्घटनाग्रस्‍त हो जायें
-यह सोचकर।

जो सोच रहे हैं
कि आखि़र जियेंगे कब,
वे चाहें तो
जियें यहीं रुककर
या सिर्फ़ जीने के लिए जीने वालों की
बस्ती में चले जायें।
सिर्फ जीने के लिए जीने के खिलाफ़
लड़ना ही
जिनका जीना है
वे बांधें सामान
कल मुंह अंधेरे ही हम
यहां से आगे निकल जायें।
Never can I do in peace
That with which my Soul’s obsessed,
Never take things at my ease;
I must press on without rest.

Others only know elation
When things go their peaceful way,
Free with self-congratulation,
Giving thanks each time they pray.

I am caught in endless strife,
Endless ferment, endless dream;
I cannot conform to Life,
Will not travel with the stream.

Dead and dumb, they stare away
At our deeds with scorn up yonder;
We and all our works decay --
Heedless on their ways they wander.

Yet their lot I would share never --
Swept on by the flooding tide,
On through nothing rushing ever,
Fretful in their Pomp and Pride.

Then let us traverse with daring
That predestined God-drawn ring,
Joy and Sorrow fully sharing
As the scales of Fortune swing.

Therefore let us risk our all,
Never resting, never tiring;
Not in silence dismal, dull,
Without action or desiring;

Not in brooding introspection
Bowed beneath a yoke of pain,
So that yearning, dream and action
Unfulfilled to us remain.

Poem by KARL MARX, in 1830's

Tuesday, July 21, 2009

ਪਿਆਰ

ਉਹ ਆਇਆ
ਮੇਰੀ ਜ਼ਿੰਦਗੀ ਵਿੱਚ
ਕੁਝ ਇਸ ਤਰਾਂ
ਜਿਵੇਂ
ਕਾਲ਼ੇ ਬੱਦਲਾਂ ਦੇ ਢੱਕੇ
ਆਸਮਾਨ 'ਚ ਉਡਾਰੀ ਲਾਵੇ
ਕੋਈ ਦੁੱਧ ਚਿੱਟਾ ਬਗਲਾ
ਜਿਵੇਂ
ਲਾਸ਼ ਬਣ ਗਏ
ਮਰ ਚੁੱਕੇ ਆਦਮੀ ਦੇ
ਵਾਪਿਸ ਆ ਜਾਣ ਸਾਹ
ਜਿਵੇਂ
ਸੁੰਨਸਾਨ ਅਣਜਾਣ ਸੜਕ ਤੇ
ਕੋਈ ਬਚਪਨ ਦਾ ਦੋਸਤ
ਲਏ ਪਿੱਛੋਂ ਆਣ ਕੇ ਬੁਲਾ
ਜਿਵੇਂ
ਅਚਾਨਕ ਪਹਿਲੀ ਵਾਰ
ਮਹਿਬੂਬ ਦੇ ਬੁੱਲ੍ਹਾਂ ਨਾਲ਼
ਜਾਣ ਬੁੱਲ੍ਹ ਟਕਰਾਅ
ਜਿਵੇਂ
ਪੈਂਦੀ ਏ ਸਾਉਣ ਵਿੱਚ
ਚਮਾਸਿਆਂ ਦੀ ਭੁੰਨੀ
ਧਰਤ ਤੇ ਪਹਿਲੀ ਫ਼ੁਹਾਰ

ਮਹਿਕਾ ਦਿੱਤਾ
ਮੇਰੀ ਰੂਹ ਨੂੰ
ਮੇਰੇ ਤਨ-ਮਨ ਨੂੰ
ਕਿਸੇ ਅਣਜਾਣ ਖੁਸ਼ਬੋ ਨੇ
ਫਿਰ ਪਤਾ ਨਹੀਂ ਕਦੋਂ
ਫਟ ਗਿਆ ਅੰਬਰ
ਹੜ ਗਈ ਮੇਰੀ ਆਤਮਾ
ਕਿਸੇ ਪਹਾੜੀ ਪਿੰਡ ਦੀ ਤਰਾਂ
ਤੇ ਜਦੋਂ ਹੋਸ਼ ਆਈ
ਪਾਣੀ ਕੁਝ ਨੀਵਾਂ ਹੋਇਆ
ਅੱਖਾਂ ਨੇ ਫਿਰ ਤੋਂ ਦੇਖਣਾ ਸ਼ੁਰੂ ਕੀਤਾ
ਸਾਹਮਣੇ ਦਿਖਿਆ
ਇੱਕ ਵੱਡਾ ਪਾੜ ਜ਼ਮੀਨ ਚ ਪਿਆ
ਹੁਣ ਲਗਦਾ
ਉਮਰ ਗੁਜ਼ਰ ਜਾਣੀ ਏ
ਇਸ ਸੁਰਾਖ ਨੂੰ ਭਰਦਿਆਂ
ਉਪਰੇ ਜਿਸਮ ਇਸ ਦੇ ਮੂੰਹ ਵਿੱਚ ਧਰਦਿਆਂ....
ਯਾਦਾਂ

ਯਾਦ ਆਉਂਦੇ ਹਨ
ਬਚਪਨ ਦੇ ਉਹ ਦਿਨ
ਜਦੋਂ ਸਵਾਲ ਘੇਰੀ ਰਖਦੇ ਸਨ ਮੈਨੂੰ
ਜਿਵੇਂ ਕਿਸੇ ਰਾਹੀ ਨੂੰ
ਛੇੜੀਆਂ ਹੋਈਆਂ ਡੂੰਮਣੇ ਦੀਆਂ ਮੱਖੀਆਂ

ਯਾਦ ਆਉਂਦੇ ਹਨ ਉਹ ਦਿਨ
ਜਦੋਂ ਚਾਹ ਪੀਣ ਬੈਠੇ
ਦਿਹਾੜੀਆਂ ਦੀਆਂ ਕਹੀਆਂ
ਚੋਰੀ ਚੋਰੀ ਚੁੱਕ ਕੇ ਵੇਖਦਾ ਰਹਿੰਦਾ ਸੀ
ਹੈਰਾਨ ਹੁੰਦਾ ਸੀ
ਕਿਵੇਂ ਆਸਾਨੀ ਨਾਲ਼ ਉਹ ਘੰਟਿਆਂ ਬੱਧੀ
ਇਹਨਾਂ ਨੂੰ ਉੱਪਰ-ਹੇਠਾਂ ਕਰਦੇ ਰਹਿੰਦੇ ਹਨ
ਸਮਝ ਨਹੀਂ ਆਉਂਦਾ ਸੀ
ਕਿ ਕਿਉਂ ਪੀਂਦਾ
ਹੈ ਵੀਰ ਸਿਉਂ
ਘੋਲ
ਕੇ ਭੁੱਕੀ ਚਾਹ ਵਿੱਚ
ਫਿਰ ਦੇਖਦਾ ਸੀ
ਉਹਨਾਂ ਦੇ ਰੇਤ ਨਾਲ਼ ਮਾਂਜ ਕੇ ਰੱਖੇ
ਵੱਡੇ-ਵੱਡੇ ਕੌਲੇ
ਤੇ ਲੱਭਦਾ ਸੀ ਫ਼ਰਕ
ਆਪਣੇ ਘਰ ਦੇ ਭਾਂਡਿਆਂ ਤੇ ਉਹਨਾਂ ਕੌਲਿਆਂ ਵਿੱਚ

ਯਾਦ ਆਉਂਦੇ ਹਨ
ਨਵਜਾਤ ਬੱਚਿਆਂ ਨੂੰ ਗੋਦੀ ਲੈ ਕੇ
ਸਿਟੀਆਂ ਦੇ ਪਚਾਸਿਆਂ ਤੇ ਤੁਰੇ ਫਿਰਦੇ
ਧੁੱਪ ਨਾਲ਼ ਕਾਲ਼ੇ ਹੋਏ ਚੇਹਰਿਆਂ ਵਾਲ਼ੇ ਬੱਚੇ
ਬੱਸ ਕਪਾਹ ਦੀ ਕੁਛ ਬਚੀ-ਖੁਚੀ ਰਹਿੰਦ-
ਖੂੰਹਦ ਲਈ

ਯਾਦ ਆਉਂਦੇ ਹਨ
ਲੋਕਾਂ ਦੀਆਂ ਜੁੱਤੀਆਂ ਦੇ ਢੇਰ ਵਿੱਚ
ਅੱਡੇ ਹੋਏ ਹੱਥ
ਦੋ ਕਿਣਕੇ ਕੜਾਹ ਲਈ
ਜਿਹਨਾਂ ਦੇ ਪਿੱਛੇ ਵਾਲੀ ਕੰਧ ਤੇ ਲਿਖਿਆ ਹੁੰਦਾ ਸੀ
'ਮਾਨਸ ਕੀ ਜਾਤ ਸਭੈ ਇਕੋ ਪਹਿਚਾਨਬੋ!'

ਯਾਦ ਆਉਂਦੇ ਹਨ
ਵਿਆਂਦੜ ਜੋੜੇ ਦੀ ਕਾਰ ਤੋਂ ਵਾਰੇ ਹੋਏ
ਚੰਦ ਸਿੱਕੇ ਇਕੱਠੇ ਕਰਨ ਲਈ
ਸ਼ਰਾਬ ਨਾਲ ਪਲ਼ੇ ਹੋਏ ਢਿੱਡਾਂ ਦੇ ਪੈਰਾਂ ਚ
ਮਿੱਧੇ ਜਾਂਦੇ ਬਾਲ ਮਨ

ਯਾਦ ਆਉਂਦੇ ਹਨ
ਘਰੜ-ਬਰੜ ਦਾੜੀਆਂ ਵਾਲ਼ੇ
ਉਤਰੇ ਹੋਏ ਚੇਹਰੇ
ਘਰ-ਘਰ ਜਾਕੇ ਮੰਗਦੇ ਲੱਕੜ ਦੇ ਟੁਕੜੇ
ਆਪਣੇ ਕਿਸੇ ਸੰਬੰਧੀ ਦੀਆਂ
ਆਖਰੀ ਰਸਮਾਂ ਲਈ

ਯਾਦ ਆਉਂਦੇ ਹਨ
ਦੁਨੀਆਂ ਭਰ ਦੇ ਕੱਪੜਿਆਂ ਲਈ
ਕਪਾਹ ਚੁਗਣ ਵਾਲ਼ੇ ਹੱਥ
ਮੰਗਦੇ ਆਪਣੇ ਤਨਾਂ ਲਈ
ਉਤਾਰ ਦੇ ਛਿੱਲੜ

ਯਾਦ ਆਉਂਦਾ ਹੈ
ਜ਼ਿਦ ਕਰਨੀ ਡੈਡੀ ਨਾਲ਼
ਵਿਹੜੇ ਵਿੱਚ ਜਾਣ ਦੀ
ਤੇ ਜਾਂਦੇ ਹੋਏ ਪੁੱਛਣਾ ਡੈਡੀ ਤੋਂ ਢੇਰਾਂ ਸਵਾਲ
ਮਸਲਨ
ਕਿਉਂ ਇਹਨਾਂ ਦੇ ਘਰ ਅਲੱਗ ਹਨ?
ਕਿਉਂ ਇਹ ਦਿਹਾੜੀ ਕਰਦੇ ਹਨ?
ਕਿਉਂ ਨਹੀਂ ਉਹਨਾਂ ਕੋਲ਼ ਅਪਣੀ ਜ਼ਮੀਨ?
ਕਿਉਂ ਗੱਲ ਗੱਲ ਤੇ ਇਹ ਜੋੜਦੇ ਨੇ ਹੱਥ?

ਬੱਸ ਇਹੋ ਜਿਹੀਆਂ ਹੀ ਹੋਰ
ਨੇ
ਯਾਦਾਂ ਮੇਰੇ ਬਚਪਨ ਦੀਆਂ
ਪਤਾ ਨਹੀਂ ਕਿਉਂ
ਆਉਂਦਾ
ਨਹੀਂ ਜ਼ਿਕਰ
ਇਸ ਕਿਤਾਬ ਵਿੱਚ
ਰੂੜੀਆਂ ਦਾ,
ਨਾ ਹਵੇਲੀਆਂ ਦਾ
ਛੱਪੜਾਂ ਦਾ, ਨਾ ਬੋਹੜਾਂ ਦਾ
ਗਲ਼ੀਆਂ ਦੀ ਧੂੜ ਦਾ
ਨਾ ਕਲੈਹਰੀ ਮੋਰਾਂ ਦਾ
ਨਾ ਕਿਸੇ ਗਲਵਕੜੀ ਦਾ
ਨਾ
ਕਿਸੇ ਬਾਣੀਏ ਦੀ ਤੱਕੜੀ ਦਾ
ਨਾ ਮੰਦਰ ਦੇ ਕਿਸੇ ਟੱਲ ਦਾ
ਨਾ ਘੁਲ਼ਦੇ ਕਿਸੇ ਮੱਲ ਦਾ
ਮੇਰੀਆਂ ਯਾਦਾਂ ਵਿੱਚ ਤਾਂ ਵਸੇਰਾ ਕਰਦੇ ਨੇ
ਜ਼ਿੰਦਗੀ ਲਈ
ਜ਼ਿੰਦਗੀ ਨਾਲ਼ ਲੜਦੇ ਹੋਏ
ਜ਼ਿੰਦਗੀ ਜਿਉਂਦੇ ਇਨਸਾਨ..........

Saturday, July 18, 2009

PURPOSE OF LITERATURE:

When literature was only a part of entertainment, or a fanciful delight which only diverted people from struggle or made them cry being a melodrama, it had not required any exercise. It was like a delirium needing sympathy from people. But for us, Literature is not a tool for entertainment or a thing of luxury. From our point of view, literature that is pure and honest should have the ability to think deeply, feels for the freedom, have an eye for beauty, is a soul of creativity and should be able to throw light on truth of life to help us activate ourselves and make us restless not sleepy because now sleepiness is a symptom of death only.
.....Premchand
ਜ਼ਰਾ ਮੇਰੇ ਵੱਲ ਦੇਖ, ਮੈਂ ਚੱਪਲ ਦੀ ਟੁੱਟੀ ਹੋਈ ਬੱਧਰ ਵਿਚ ਪਿੰਨ ਫਸਾਈ ਫਿਰਦਾ ਹਾਂ- ਪੋਹ ਚੜ੍ਹਨ ਵਾਲਾ ਹੈ। ਪਰ ਗੱਲ ਇਹ ਹੈ ਕਿ ਕੁਝ ਲੋਕ ਇਥੇ ਸਿਰਫ ਬੂਟ ਪਾਉਣ ਹੀ ਆਉਂਦੇ ਹਨ ਅਤੇ ਉਹ ਏਨੇ ਪਾਉਂਦੇ ਹਨ, ਏਨੇ ਪਾਉਂਦੇ ਹਨ ਕਿ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਨਿੱਗਰਤਾ ਬੂਟ ਹੀ ਬਣ ਜਾਂਦੇ ਹਨ। ਇਨ੍ਹਾਂ ਬੂਟਾਂ ਦਾ ਵੀ ਇੱਕ ਅਜੀਬ ਫਲਸਫਾ ਹੈ। ਇਹ ਆਦਮੀ ਨੂੰ ਡੂੰਮਣੇ ਦੀ ਮੱਖੀ ਵਾਂਗ ਚਿੰਬੜ ਜਾਂਦੇ ਹਨ ਅਤੇ ਬੱਸ ਆਪਣੇ ਜੋਗਾ ਹੀ ਕਰ ਲੈਂਦੇ ਹਨ। ਬੰਦਾ ਸਾਰੀ ਉਮਰ ਖੁਸ਼ਫਹਿਮੀ ਵਿਚ ਰਹਿੰਦਾ ਹੈ ਕਿ ਬੂਟ ਤਾਂ ਕੇਵਲ ਉਸਦੀ ਮੁਢਲੀ ਲੋੜ ਹੈ। ਹਾਲੇ ਅਸਲੀ ਦੌੜਾਂ ਤਾਂ ਉਸਨੇ ਬਾਦ ਵਿਚ ਹੀ ਲਾਉਣੀਆਂ ਹਨ। ਪਰ ਆਦਮੀ ਅੰਦਰ ਜੂਝਣ ਦੀ ਉਤੇਜਨਾ ਦੀ ਉਮਰ ਏਨੀ ਘੱਟ ਹੁੰਦੀ ਹੈ ਕਿ ਜਦ ਤੱਕ ਉਹ ਬੂਟ ਹਾਸਲ ਕਰ ਲੈਂਦਾ ਹੈ, ਦੌੜ ਸਕਣ ਦਾ ਸਵਾਲ ਹੀ ਖਤਮ ਹੋ ਜਾਂਦਾ ਹੈ। ਤੇ ਜਦ ਇਹ ਹੀ ਹੋਣੀ ਹੈ ਤਾਂ ਕਿਉਂ ਨਾ ਪਿੰਨਾਂ ਤੇ ਬੱਧਰਾਂ ਨੂੰ ਲੈ ਕੇ ਸਿੱਧਿਆਂ ਹੀ ਕੁੱਦਿਆ ਜਾਵੇ। ....... ਅਵਤਾਰ ਪਾਸ਼

Sunday, July 12, 2009

ਮੈਂ ਅਜਿਹੇ ਆਦਮੀ ਨੂੰ ਨਫ਼ਰਤ ਕਰਦਾ ਹਾਂ ਜੋ ਉਂਗਲੀ ਦੁਖਣ ’ਤੇ ਛਟਪਟਾਉਣ ਲਗਦਾ ਹੈ, ਜਿਸਦੇ ਲਈ ਪਤਨੀ ਦੀ ਸਨਕ ਇਨਕਲਾਬ ਤੋਂ ਵਧੇਰੇ ਮਹੱਤਵ ਰੱਖਦੀ ਹੈ, ਜੋ ਹੋਛੀ ਈਰਖ਼ਾ ਵਿੱਚ ਘਰ ਦੀਆਂ ਖਿੜਕੀਆਂ ਅਤੇ ਪਲੇਟਾਂ ਤੱਕ ਤੋੜਨ ਲਗਦਾ ਹੈ. ਜਾਂ ਉਹ ਕਵੀ ਜੋ ਹਰ ਪਲ ਠੰਢੇ ਹਓਕੇ ਭਰਦਾ ਹੋਇਆ ਬੇਚੈਨ ਰਹਿੰਦਾ ਹੈ, ਕੁਝ ਲਿਖ ਸਕਣ ਲਈ ਵਿਸ਼ਾ ਲੱਭਦਾ ਫਿਰਦਾ ਹੈ ਅਤੇ ਜਦ ਕਦੇ ਵਿਸ਼ਾ ਮਿਲ ਜਾਂਦਾ ਹੈ ਤਾਂ ਲਿਖ ਨਹੀਂ ਪਾਉਂਦਾ ਕਿਉਂਕਿ ਉਸਦਾ ਮੂਡ ਠੀਕ ਨਹੀਂ ਜਾਂ ਉਸਨੂੰ ਜ਼ੁਕਾਮ ਹੋ ਗਿਆ ਹੈ ਅਤੇ ਨੱਕ ਵਗ ਰਿਹਾ ਹੈ. ਉਸ ਆਦਮੀ ਵਾਂਗ ਜੋ ਗਲ ਵਿੱਚ ਮਫ਼ਲਰ ਲਪੇਟੀ ਡਰਦਾ ਕੰਬਦਾ ਘਰੋਂ ਬਾਹਰ ਨਹੀਂ ਨਿੱਕਲਦਾ ਕਿ ਕਿਤੇ ਹਵਾ ਨਾ ਲੱਗ ਜਾਵੇ. ਜੇ ਉਸ ਨੂੰ ਥੋੜਾ ਬਹੁਤ ਕਾਂਬਾ ਲੱਗੇ ਤਾਂ ਡਰ ਨਾਲ ਉਸਦਾ ਖ਼ੂਨ ਸੁੱਕਣ ਲਗਦਾ ਹੈ, ਉਹ ਵਿਲਕਣ ਲਗਦਾ ਹੈ, ਆਪਣਾ ਵਸੀਅਤਨਾਮਾ ਲਿਖਣ ਬੈਠ ਜਾਂਦਾ ਹੈ. ਇੰਨਾ ਨਾ ਡਰੋ ਸਾਥੀ! ਆਪਣੇ ਜ਼ੁਕਾਮ ਬਾਰੇ ਸੋਚਣਾ ਛੱਡ ਦਿਓ। ਕੰਮ ਕਰਨ ਲੱਗੇਂਗਾ ਤਾਂ ਤੇਰਾ ਜ਼ੁਕਾਮ ਵੀ ਠੀਕ ਹੋ ਜਾਵੇਗਾ। .....ਨਿਕੋਲਾਈ ਓਸਤ੍ਰੋਵਸਕੀ

Lonely Feeling...

I was sleeping like a child
and your hands gone wild
the bra of the my soul's undone
(thanks to Mayakovsky)
You had, to your name,
another conquest
and i only made a suffering request
to keep it warm with your hand's touch
but for god's grace
you decamped it in cold undone
and gone where past goes never to return
to leave it
like a famine-ridden African mother's breast
now a caricature of the emotions
always followed by the vulture of memories
like a negro child in the Sudan famine
after photographing whom Carter, Kevin
got Pulitzer prize
but soon committed suicide

But i will not
i will live
to make your memories
live longer
and
to see new dreams....
ਇੱਕ ਤਮੰਨਾ

ਤੇਰੇ ਸਾਮਣੇ ਮੈਂ
ਐ ਹੁਸਨ ਦੀ ਸਿਖਰ
ਇੰਜ ਹੀ ਹਾਂ
ਜਿਵੇਂ
ਗਗਨ ਚੁੰਮਦੇ ਮਾਣਮੱਤੇ
ਸੀਨਾ ਤਾਣੀ ਖੜੇ
ਪਰਬਤਾਂ ਦੇ ਪੈਰਾਂ ਵਿੱਚ
ਪਗਡੰਡੀਆਂ ਤੇ ਤੁਰਿਆ ਫਿਰਦਾ
ਇੱਕ ਨਿਮਾਣਾ ਇਨਸਾਨ |
ਲਾਲਸਾ ਜਿਸ ਦੀ
ਪਹਾੜ ਦੀ ਉਚਾਈ ਮਾਪਣ ਦੀ
ਤੇ ਮੇਰੀ
ਤੇਰੇ ਪਿਆਰ ਦੀ ਸਿਖਰ |
ਪਰ ਨਾਲ ਹੀ ਇੱਕ ਤਮੰਨਾ ਇਹ ਵੀ
ਕਿ ਕਦੇ ਨਾ ਆਵੇ ਇਹ ਸਿਖਰ
ਕਿਉਂਕਿ
ਸਿਖਰ ਛੋਹਣ ਤੋਂ ਬਾਅਦ
ਮੰਤਵ ਹੀ ਕੀ ਰਹਿ ਜਾਵੇਗਾ ਮੇਰੇ ਜੀਣ ਦਾ
ਤੇ ਮੰਤਵ ਹੀਣ ਜ਼ਿੰਦਗੀ ਨਾਲੋਂ
ਮੈਂ ਮਰਨਾ ਪਸੰਦ ਕਰਾਂਗਾ |
ਕਦੇ ਨਾ ਆਵੇ ਇਹ ਸਿਖਰ
ਕਿਉਂਕਿ
ਮੈਂ ਜੀਣਾ ਚਾਹੁੰਦਾ ਹਾਂ
ਮਾਣਨਾ ਚਾਹੁੰਦਾ ਹਾਂ
ਤੇਰੀ ਜ਼ੁਲਫ ਦੀ ਛਾਂ
ਤੇਰੇ ਹੁਸਨ ਦੀ ਧੁੱਪ
ਤੇਰਾ ਟੁਣਕਦਾ ਹਾਸਾ
ਤੇਰੇ ਰੋਸੇ ਦੀ ਚੁੱਪ.....
ਨੀਰੋ

ਕਿਸੇ ਪੁਛਿਆ ਮੈਨੂੰ
ਨੀਰੋ ਨੂੰ ਮਰੇ ਕਿੰਨੇ ਕੁ ਸਾਲ ਹੋ ਗਏ ਨੇ?
ਤੇ ਮੈਂ ਹੈਰਾਨ ਸਾਂ
ਕਿ ਨੀਰੋ ਮਰਿਆ ਕਦੋਂ ਸੀ
ਜਦੋਂ ਨਿਠਾਰੀ
ਮਿਹਨਤਕਸ਼ਾਂ ਦੇ ਬੱਚਿਆਂ ਦੀ ਅੱਗ ਵਿੱਚ
ਠਰ ਰਿਹਾ ਸੀ
ਜਦੋਂ ਕੰਧਮਾਲ
ਦੇਸ਼ ਭਗਤੀ ਦੀ ਬਰਫ਼ ਥੱਲੇ
ਜਲ਼ ਰਿਹਾ ਸੀ
ਤੇ ਜਦੋਂ ਧਰਨੇ ਤੇ ਬੈਠੀਆਂ ਵਿਦਿਆਰਥਣਾਂ ਦਾ
ਮੰਚ ਤੇ ਬੈਠਾ ਦੁਰਯੋਧਨ
ਚੀਰਹਰਨ ਕਰ ਰਿਹਾ ਸੀ
ਉਦੋਂ ਮੈਂ
ਇੱਕ ਖੱਬੇ ਪੱਖੀ ਕਵੀ ਦੀ ਖਿੱਪ ਕਰ ਰਿਹਾ ਸੀ
ਰਹੱਸਵਾਦੀ ਤੇ ਦੈਵੀ ਕਵਿਤਾ ਦੀ ਬਿੱਠ ਕਰ ਰਿਹਾ ਸੀ
ਕਵਿਤਾ ਦੀ ਆਤਮਾ ਵੇਚ, ਬੁਰਜ਼ੂਆਜੀ ਦਾ ਹਿੱਤ ਕਰ ਰਿਹਾ ਸੀ
ਜਦੋਂ ਲੋੜ ਸੀ
ਮੱਧਵਰਗ ਦੇ ਮੋਟੇ ਹੁੰਦੇ ਜਾਂਦੇ
'ਖੋਲ' ਨੂੰ ਤੋੜਨ ਦੀ
ਸ਼ਹਿਰ ਦੇ ਬੁਧੀਜੀਵੀਆਂ ਦਾ
'ਮਖੌਟਾ' ਨੋਚਣ ਦੀ
ਘਰ ਘਰ ਹੋ ਰਹੀ 'ਕਰੂਜ਼ਰ ਸੋਨਾਟਾ'
ਦੀ ਪੇਸ਼ਕਾਰੀ ਰੋਕਣ ਦੀ
ਐਨ ਉਸੇ ਸਮੇਂ
ਮਹਾਨ ਆਤਮਾਵਾਂ ਤੇ ਲਿਖਿਆ ਮੇਰਾ ਭੱਦਾ ਸ਼ਬਦ ਚਿਤਰ ਛਪ ਰਿਹਾ ਸੀ
ਮੇਰੇ ਅੰਦਰ ਦੂਰ ਕਿਤੇ ਹਨੇਰੇ ਕੋਨੇ ਵਿੱਚ 'ਕਾਫ਼ਰ ਮਸੀਹਾ' ਮਰ ਖੱਪ ਰਿਹਾ ਸੀ
ਤੇ ਪੁਰਸਕਾਰ ਪ੍ਰਾਪਤੀ ਲਈ ਕਿਸੇ ਮੰਤਰੀ ਨਾਲ਼ ਮੇਰਾ ਯਾਰਾਨਾ ਪੱਕ ਰਿਹਾ ਸੀ

ਮੈਂ ਹੋਰ ਵੀ ਹੈਰਾਨ ਸੀ
ਜਦੋਂ ਕਿਸੇ ਮੈਨੂੰ ਦੱਸਿਆ
ਕਿ ਨੀਰੋ ਰੋਮ ਦਾ ਰਹਿਣ ਵਾਲ਼ਾ ਸੀ?
ਜਦੋਂ
'80% ਲੋਕ ਮੇਰੇ ਭੁੱਖੇ ਸੌਂਦੇ ਹਨ'
ਦੀ ਰਿਪੋਰਟ ਛਪ ਰਹੀ ਸੀ
ਕਰੋੜਾਂ ਮਿਹਨਤਕਸ਼ਾਂ ਦੀ ਛਾਂਟੀ ਹੋ ਰਹੀ ਸੀ
ਸਵਾਸਤਿਕ ਦੇ ਨਿਸ਼ਾਨ ਨੂੰ
ਇੱਕ ਵਾਰ ਫਿਰ ਲੋਕਾਂ ਦੇ ਮੱਥੇ ਤੇ
ਦਾਗ਼ਣ ਦੀ ਕੋਸ਼ਿਸ਼ ਚੱਲ ਰਹੀ ਸੀ
'ਖੱਪ ਪੰਚਾਇਤਾਂ' ਖੱਪ ਪਾ ਰਹੀਆਂ ਸਨ
'honor killing' ਰਿਵਾਜ ਬਣ ਰਿਹਾ ਸੀ
ਉਸ ਵਕਤ ਜਦੋਂ
ਮੈਂ ਹੋਣਾ ਚਾਹੀਦਾ ਸੀ ਸੜਕ ਤੇ
ਗਰਜਵੇਂ ਨਾਹਰੇ ਲਾਉਂਦਾ ਹੋਇਆ
ਮੈਂ ਮਸੂਰੀ ਦੇ ਕਿਸੇ ਹੋਟਲ ਵਿੱਚ
ਬਖਸ਼ੀਸ ਵਿੱਚ ਮਿਲੀ
ਬਕਾਰਡੀ ਦੇ ਸਰੂਰ ਵਿੱਚ ਝੂੰਮਦਾ ਹੋਇਆ
'ਉੱਤਰ-ਆਧੁਨਿਕਤਾਵਾਦ' ਦੀ
ਜੁਗਾਲੀ ਕਰਦਾ ਹੋਇਆ
ਕਵਿਤਾ ਪਾਠ ਕਰ ਰਿਹਾ ਸੀ
ਭਾਰਤੀ ਸੱਭਿਆਚਾਰ ਦੀ ਮਹਾਨਤਾ ਦੀ
ਸ਼ਾਦੀ ਭਰਦਾ ਹੋਇਆ
ਸੁਰੱਖਿਅਤ ਮਹਿਸੂਸ ਕਰ ਰਿਹਾ ਸੀ
ਕਿਉਂਕਿ
ਕੋਈ ਨਹੀਂ ਸੀ ਉੱਥੇ ਜੋ ਕਹਿ ਸਕਦਾ ਮੈਨੂੰ
'ਬਰੈਖਤ' ਵਾਂਗ
ਕੰਨ ਪਾੜਵੀਂ ਆਵਾਜ਼ ਵਿੱਚ
"ਤੂੰ ਨਾਜ਼ੀਆਂ ਦੀ ਨਾਜ਼ਾਇਜ ਔਲਾਦ ਹੈਂ,
ਤੂੰ ਨੀਰੋ ਹੈਂ !"
ਅਹਿਸਾਸ

ਜਿਉਂਦਾ ਹੀ ਰਿਹਾ ਹਾਂ ਬੱਸ,
ਜਿਉਂਦਾ ਹੋਣ ਦਾ ਅਹਿਸਾਸ ਤਾਂ ਹੁਣੇ ਹੋਇਆ ਹੈ
ਖੁਦ ਲਈ ਜਿਉਂਦੇ ਜਾਨਵਰ ਜਿਹਾ ਹੀ ਸਾਂ,
ਹੋਰਾਂ ਦੀ ਖੁਸ਼ੀ ਲਈ ਜਿਉਣ ਦਾ
ਅਹਿਸਾਸ ਤਾਂ ਹੁਣੇ ਹੋਇਆ ਹੈ
ਆਦਿ ਸੱਚ ਹੀ ਇੱਕ ਸਦੀਵੀ ਸੱਚ ਸੀ ਮੇਰੇ ਲਈ,
'ਦੁਨੀਆ ਬਦਲਦੇ ਹੋਏ ਖੁਦ ਨੂੰ ਬਦਲਣ ਦਾ'
ਅਹਿਸਾਸ ਤਾਂ ਹੁਣੇ ਹੋਇਆ ਹੈ
ਉਜਾੜ ਵਿੱਚ 'ਕੱਲੀ ਖੜੀ ਕਿੱਕਰ ਵਾਂਗ ਸਾਂ,
ਜੰਗਲ ਚ ਉੱਗੇ ਆਸਮਾਨ ਛੋਂਹਦੇ ਦੇਵਦਾਰ ਹੋਣ ਦਾ
ਅਹਿਸਾਸ ਤਾਂ ਬੱਸ ਹੁਣੇ ਹੋਇਆ ਹੈ
ਡਿੱਗਦੀਆਂ ਰਹੀਆਂ ਕੰਨਾਂ ਤੇ ਸਿਤਾਰਾਂ ਗਿਟਾਰਾਂ ਦੀਆਂ ਮਨਸੂਈ ਧੁਨਾਂ,
ਕਰੰਡੀਆਂ ਕਹੀਆਂ ਮਸ਼ੀਨਾਂ ਚੋਂ ਨਿਕਲਦੇ ਰਾਗਾਂ ਦਾ
ਅਹਿਸਾਸ ਤਾਂ ਹੁਣੇ ਹੋਇਆ ਹੈ
'ਜ਼ਿੰਦਗੀ ਪਿਆਰ ਕਾ ਗੀਤ ਹੈ' ਸੁਣਦਾ ਹੀ ਰਿਹਾ ਹਾਂ ਬੱਸ,
ਜ਼ਿੰਦਗੀ 'ਚ ਗੀਤ ਹੈ ਸੱਚਮੁੱਚ
ਇਹ ਅਹਿਸਾਸ ਤਾਂ ਹੁਣੇ ਹੋਇਆ ਹੈ.....

ਉਦੋਂ ਤੇ ਹੁਣ

ਰੁੱਖਾਂ ਦੇ ਆਕਾਰ
ਹਨੇਰੇ ਦੇ ਪਰਦੇ 'ਚੋਂ ਉੱਘੜ ਰਹੇ ਸਨ
ਚਾਨਣ ਦਾ ਹਨੇਰੇ ਨਾਲ਼
ਸੰਘਰਸ਼ ਚਲ ਰਿਹਾ ਸੀ
ਪੂਰਬ 'ਚ ਲਾਲੀ ਛਾ ਰਹੀ ਸੀ
ਤੇ ਤੇਰਾ ਸਾਥ ਸੀ,
ਰੁੱਖਾਂ ਦੇ ਆਕਾਰ
ਹੁਣ ਵੀ ਹਨੇਰੇ ਦੇ ਪਰਦੇ 'ਚੋਂ ਉੱਘੜ ਰਹੇ ਨੇ
ਚਾਨਣ ਦਾ ਹਨੇਰੇ ਨਾਲ਼
ਸੰਘਰਸ਼ ਹੁਣ ਵੀ ਚੱਲ ਰਿਹਾ ਹੈ
ਪਰ ਲਾਲੀ ਹੁਣ ਪੱਛਮ ਵਿੱਚ ਹੈ
ਤੇ ਤੇਰਾ ਸਾਥ ਵੀ ਨਹੀਂ |
ਸਮੁੰਦਰ ਕਿਨਾਰੇ ਖੜਾ ਸਾਂ ਮੈਂ
ਤੱਕ ਰਿਹਾ ਸਾਂ
ਦੂਰ ਤੱਕ ਫੈਲਿਆ ਸਾਗਰ ਦਾ ਨੀਲਾਪਣ
ਤੇ ਆਸਮਾਨ ਦੀ ਨੀਲੱਤਣ
ਮੇਰੇ ਹਰ ਸਾਹ ਨਾਲ ਫੈਲਦਾ ਲੱਗਦਾ ਸੀ
ਸਮੁੰਦਰ ਤੇ ਆਸਮਾਨ ਦਾ ਸੁਮੇਲ
ਜਦੋਂ ਤੂੰ ਮੇਰੇ ਨਾਲ ਸੀ,
ਖੜਾ ਹਾਂ ਹੁਣ ਵੀ ਸਾਗਰ ਕਿਨਾਰੇ ਮੈਂ
ਹਾਲੇ ਵੀ ਕਾਇਮ ਹੈ ਸਮੁੰਦਰ ਦਾ ਨੀਲਾਪਣ
ਤੇ ਆਸਮਾਨ ਦੀ ਨੀਲੱਤਣ
ਪਰ ਹੁਣ ਹਰ ਪਲ ਸੁੰਗੜ ਰਿਹਾ ਏ
ਸਮੁੰਦਰ ਤੇ ਆਸਮਾਨ ਦਾ ਸੁਮੇਲ
ਜੋ ਪੀ ਜਾਵੇਗਾ ਮੇਰੇ ਸਾਹ ਸਰਾਲ ਵਾਂਗ
ਕਿਉਂਕਿ ਮੇਰਾ 'ਬਸੰਤ' ਮੇਰੇ ਨਾਲ ਨਹੀਂ |
ਹੋਟਲ ਦੀ ਬਾਲਕੋਨੀ 'ਚ ਖੜਾ ਸਾਂ
ਤੇਰੇ ਹੱਥਾਂ 'ਚ ਮੇਰਾ ਹੱਥ ਸੀ
ਸਾਹਮਣੇ ਆਕਾਸ਼ ਵਿੱਚ ਕਾਲਾਪਣ ਛਾਇਆ ਹੋਇਆ ਸੀ
ਮੋਟੀਆਂ ਮੋਟੀਆਂ ਕਣੀਆਂ ਨਾਲ
ਧਰਤੀ ਦਾ ਸੀਨਾ ਠਰ ਰਿਹਾ ਸੀ
ਤੇ ਤੇਰੇ ਪਿਆਰ ਦੀ ਬਾਰਿਸ਼ ਵਿੱਚ ਮੇਰਾ,
ਹੁਣ ਵੀ ਖੜਾ ਹਾਂ ਹੋਟਲ ਦੀ ਬਾਲਕੋਨੀ 'ਚ
ਪਰ ਕਾਲਾਪਣ ਹੁਣ ਮੇਰੀਆਂ ਅੱਖਾਂ ਵਿੱਚ ਹੈ
ਤੇ ਮੋਟੀਆਂ ਮੋਟੀਆਂ ਕਣੀਆਂ ਨਾਲ
ਹੁਣ ਮੇਰੇ ਪੈਰ ਠਰਦੇ ਨੇ
ਮੇਰਾ ਹੱਥ ਲੱਭਦਾ ਏ ਬਾਲਕੋਨੀ ਦੀ ਰੇਲਿੰਗ |

ਸ਼ਹਿਰ ਦੇ ਹਰ ਨੀਆੱਨ ਬੋਰਡ 'ਚ
ਮੈਨੂੰ ਆਪਣਾ ਹੀ ਚਿਹਰਾ ਹੱਸਦਾ ਲੱਗਦਾ ਸੀ
ਫੁੱਲਾਂ ਤੇ ਮੰਡਰਾਉਂਦਾ ਹਰ ਭੌਰਾ
ਖਬਰ ਆਪਣੇ ਪਿਆਰ ਦੀ ਵੰਡਦਾ ਲੱਗਦਾ ਸੀ
ਤੇ ਹਰ ਨੱਚਦਾ ਗਾਉਂਦਾ ਇਨਸਾਨ
ਮੇਰੀ ਖੁਸ਼ੀ ਵਿੱਚ ਸ਼ਰੀਕ ਹੋਇਆ ਲੱਗਦਾ ਸੀ |

ਹੁਣ ਜਦੋਂ ਤੂੰ ਚਲਾ ਗਿਆਂ ਕਦੇ ਨਾ ਆਉਣ ਲਈ,
ਧਰਤੀ ਤੇ ਵਹਿੰਦੇ ਹਰੇਕ ਹੰਝੂ 'ਚੋਂ
ਮੈਨੂੰ ਦਰਦ ਆਪਣਾ ਹੀ ਛਲਕਦਾ ਲੱਗਦਾ ਏ
ਮਨੁੱਖੀ ਤਨਾਂ ਤੇ ਲਟਕਦੀਆਂ ਦੀਆਂ ਲੀਰਾਂ 'ਚੋਂ
ਚਿਹਰਾ ਤੇਰਾ ਹੀ ਝਲਕਦਾ ਲੱਗਦਾ ਏ
ਰੋਟੀ ਲਈ ਅੱਗੇ ਵਧੇ ਹੱਥਾਂ 'ਚ
ਦਿਲ ਆਪਣਾ ਹੀ ਪਿਆ ਲੱਗਦਾ ਏ
ਜ਼ਿੰਦਗੀ ਦੀ ਜੰਗ ਹਾਰਦੇ ਹਰ ਆਦਮੀ ਦੇ ਸਾਹਾਂ 'ਚ
ਸਾਹ ਆਪਣਾ ਹੀ ਗੁੰਮਿਆ ਲੱਗਦਾ ਏ.......
ਬਦਲਾਅ

ਕਦੇ ਕਦੇ ਜ਼ਰੂਰੀ ਹੋ ਜਾਂਦਾ ਹੈ
ਆਸਮਾਨ ਵਿੱਚ ਕਾਲੇ ਗਹਿਰੇ ਬੱਦਲਾਂ ਦਾ ਛਾ ਜਾਣਾ
ਸੂਰਜ ਦਾ ਲੁਕ ਜਾਣਾ
ਤੇ ਮੋਹਲੇਧਾਰ ਮੀਂਹ ਦਾ ਵਰ ਜਾਣਾ
ਕਿਉਂਕਿ
ਇਸ ਵਾਰਿਸ਼ ਤੋਂ ਬਾਅਦ
ਵੇਲ਼ਾ ਵਿਹਾ ਚੁੱਕੇ ਪੀਲ਼ੇ ਪੈ ਚੁੱਕੇ ਪੱਤੇ ਝੜ ਜਾਂਦੇ ਹਨ
ਨਵਿਆਂ ਲਈ ਜਗਾ ਖਾਲੀ ਕਰ ਜਾਂਦੇ ਹਨ
ਸੂਰਜ ਇਕ ਵਾਰ ਫੇਰ ਚਮਕਦਾ ਹੈ
ਬਾਕੀ ਬਚੇ ਪੱਤਿਆਂ ਨੂੰ ਰੋਸ਼ਨ ਕਰ ਦੇਂਦਾ ਹੈ
ਰੁੱਖ ਨੂੰ ਹੋਰ ਉੱਚਾ ਕਰ ਦੇਣ ਲਈ ਊਰਜਾ ਨਾਲ ਭਰ ਦੇਂਦਾ ਹੈ

ਬਿਲਕੁਲ ਇਸੇ ਤਰਾਂ ਹੀ ਤਾਂ ਹੁੰਦਾ ਹੈ
ਸਾਡੀ ਜ਼ਿੰਦਗੀ ਵਿੱਚ
ਤੇ ਮਨੁੱਖੀ ਸਮਾਜ ਵਿੱਚ ਵੀ
ਕੀ ਨਹੀਂ....?
ਸੋਚ

ਜੇ ਤੂੰ ਸੋਚਦੀ ਏਂ ਮੇਰੇ ਬਾਰੇ
ਸੋਚਦੀ ਏਂ ਮੈਂ ਕਿਹੋ ਜਿਹਾ ਹਾਂ
ਸੁਪਨਾ ਨਾ ਲਵੀਂ
ਸੋਚ ਕੇ ਗਮਲੇ ਵਿੱਚ ਲੱਗੇ ਗੁਲਾਬ ਦੇ ਫੁੱਲ ਬਾਰੇ
ਜੋ ਨਿਰਭਰ ਹੈ ਆਪਣੇ ਮਾਲਕ ਤੇ
ਪਾਣੀ ਲਈ, ਖਾਦ ਲਈ
ਜਿਸਦੀ ਖੂਸ਼ਬੂ ਕੈਦ ਰਹੇਗੀ
ਤੇਰੇ ਡਰਾਇੰਗ ਰੂਮ ਦੀਆਂ ਵਲਗਣਾਂ ਵਿੱਚ
ਹਾਂ ਸੋਚ ਸਕਦੀ ਏਂ
ਦੀਵਾਰ ਵਿੱਚ ਉੱਗੇ ਉਸ ਪਿੱਪਲ ਦੇ ਬੂਟੇ ਬਾਰੇ
ਜਿਸ ਨੇ ਸਰਦੀ ਲੰਘੀ ਤੋਂ ਹੁਣੇ ਹੁਣੇ
ਨਵੇਂ ਪੱਤੇ ਕੱਢੇ ਹਨ
ਤੇ ਉਹ
ਇੱਕ ਐਲਾਨ ਪਿਆ ਕਰਦਾ ਲੱਗਦਾ ਏ
"ਮੈਂ ਇਸ ਦੀਵਾਰ ਨੂੰ ਤੋੜ ਕੇ ਰੱਖ ਦੇਵਾਂਗਾ !"