ਪਾਗਲਪਣ
ਸੜਕਾਂ ਤੇ ਭਟਕਦਾ
ਲੱਭ ਰਿਹਾ ਸਾਂ
ਪਾਗਲਖਾਨੇ ਦਾ ਥਹੁ-ਪਤਾ
ਕਿ ਇੱਕ ਵੱਡੀ ਇਮਾਰਤ ਅੱਗੇ ਖੜੇ
ਆਦਮੀ ਨੂੰ ਪੁਛਿਆ
ਭਾਈ ਸਾਹਬ ਪਾਗਲਖਾਨਾ ਕਿਧਰ ਹੈ?
ਉਸ ਉਂਗਲ ਘੁਮਾ ਦਿੱਤੀ
ਸੈਂਟਰਲ ਜੇਲ੍ਹ ਵੱਲ
ਤੇ ਇਲੈਕਟਰੋਕਨਵਲਸਿਵ ਥੀਰੈਪੀ ਯੁਨਿਟ?
ਉਸ ਨੇ ਇਸ਼ਾਰਾ ਕਰ ਦਿੱਤਾ
ਪੁਲਿਸ ਥਾਣੇ ਵੱਲ
ਕੋਈ ਹੋਰ ਸੱਜਣ ਆਇਆ
ਭਾਈ ਸਾਹਬ
ਤੁਸੀਂ ਵੀ ਕਿੰਨੇ ਪਾਗਲ ਹੋ
ਪਾਗਲ ਤੋਂ ਪੁੱਛ ਰਹੇ ਹੋ
ਪਾਗਲਖਾਨਾ ਕਿੱਥੇ ਹੈ.....
ਇਲੈਕਟਰੋਕਨਵਲਸਿਵ ਥੀਰੈਪੀ - ਬਿਜਲੀ ਦੇ ਝਟਕੇ ਦੇਕੇ ਮਾਨਸਿਕ ਰੋਗੀਆਂ ਦਾ ਇਲਾਜ ਕਰਨ ਦਾ ਢੰਗ
No comments:
Post a Comment