Sunday, November 15, 2009

ਸੌਂਦੇ ਹਾਂ ਰੋਜ਼
ਉੱਠਦੇ ਹਾਂ ਰੋਜ਼
ਤੇ ਇੰਜ ਹੀ
ਰੋਜ਼ ਰੋਜ਼
ਥੋੜ੍ਹਾ-ਥੋੜ੍ਹਾ
ਸੌਂਦੇ ਜਾਂਦੇ ਹਾਂ

ਉੱਠਦੇ ਜਾਂਦੇ ਹਾਂ
ਫਿਰ ਇੱਕ ਦਿਨ
ਸੌਂ ਹੀ ਜਾਂਦੇ ਹਾਂ
ਉੱਠ ਹੀ ਜਾਂਦੇ ਹਾਂ
ਲੇਟ ਜਾਂਦੇ ਹਾਂ
ਕਬਰ ਵਿੱਚ
............
............
ਜ਼ਿੰਦਗੀ ਨੂੰ
ਜਿਉਣ ਲਈ
ਮਾਣਨ ਲਈ
ਮਤਲਬ ਦੇਣ ਲਈ
ਜਾਗਣਾ ਪੈਂਦਾ ਹੈ
ਐ ਮੇਰੇ ਦੋਸਤੋ
ਉੱਠੋ ਨਹੀਂ,
ਜਾਗੋ ....!

5 comments:

  1. 22g kavita bahut sohni likhde o....main pehli war dekhya thoda blog ...good job

    ReplyDelete
  2. feed back of comment on gulaam kalam ਅਮਗੀਤ ਜੀ, ਕਿਰਪਾ ਕਰਕੇ ਸੰਕੀਰਣਤਾ ਤੇ ਗੁਲਾਮ ਜਿਹਨੀਅਤ ਦੇ ਅਰਥ ਸਮਝਾਉਗੇ ਜਾ ਫਿਰ ਤੁਸੀ ਵੀ ਉਨ੍ਹਾਂ ਵਿਚੋਂ ਹੀ ਹੋ ਜੋ ਮਾਂ ਬੋਲੀ, ਪਛਾਣ,ਸੱਭਿਅਤਾ, ਸੱਭਿਆਚਾਰ, ਕਿਰਤ ਤੇ ਪਾਣੀ ਦੀ ਲੜਾਈ ਨੂੰ ਫਿਰਕੂ ਤੇ ਵੱਖਵਾਦੀ ਲੜਾਈ ਦੱਸ ਕੇ ਸਟੇਟ ਦੀ ਖੰਘ ‘ਚ ਖੰਘਦੇ ਨੇ । ਪੰਜਾਬ ‘ਚ ਹੋਰ ਤੇ ਪੱਛਮੀ ਬੰਗਾਲ ‘ਚ ਹੋਰ ਹੁੰਦੇ ਨੇ । ਜਿਹੜੇ ਪੰਜਾਬੀ ਦੀ ਪੱਗ ਨੂੰ ਸਿੱਖਾਂ ਦੀ ਦੱਸਦੇ ਨੇ (ਉਵੇ ਹੀ ਜਿਵੇ ਸ਼ਰਾਰਤੀ ਪੰਜਾਬੀ ਮਾਂ ਬੋਲੀ ਨੂੰ ਸਿੱਖਾਂ ਦੀ ਕਹਿ ਦੇਦੇ ਨੇ)। ਗਦਰੀ ਬਾਬਿਆਂ ਨੂੰ ਅੰਮ੍ਰਧਾਰੀ ਕਹੇ ਜਾਣ ਤੇ ਮੂੰਹ ਵੱਟ ਲੈਦੇ ਨੇ । ਪੰਜਾਬ ਦੀ ਕੌਮੀ ਲਹਿਰ ਦੇ ਸ਼ਹੀਦਾਂ ਨੂੰ ਅੱਤਵਾਦੀ ਤੇ ਕਿਰਤੀਆਂ ਦੀ ਦਾਤੀ ਹਥਾਉੜੇ ਦੇ ਉਹਲੇ ਸੱਤਾ ਦੀ ਦੱਲੇਬਾਜੀ (ਸੀਪੀਐੱਮ ਸੀਪੀਆਈ) ਕਰਨ ਵਾਲਿਆਂ ਨੂੰ ਦੇਸ਼ ਦੇ ਸ਼ਹੀਦ ਦੱਸਦੇ ਨੇ । ਮਾਫ ਕਰਨਾਂ ! ਰੰਗ ਭਾਵੇ ਇਨ੍ਹਾਂ ਦਾ ਲਾਲ ਏ ਪਰ ਏਨਾਂ ਵਫਾਦਾਰੀ ਹਮੇਸ਼ਾਂ ਭੰਗਵੇਂ ਦੀ ਕੀਤੀ ਏ। ਅੱਜ ਵੀ ਤੁਹਾਡੇ ਭਾਰਤ ਦੀਆਂ ਬਹੁਤੀਆਂ ਸਟੇਟਾਂ ‘ਚ ਇਹੀ ਕੁਝ ਕਰ ਰਹੇ ਨੇ ਕਿਰਤੀ ਯੋਧੇ ਰੋਟੀ ਦੀ ਜੰਗ ਲੜ ਰਹੇ ਨੇ ਤੇ ਇਹ ਅਜ਼ਾਦ ਜਿਹਨੀਅਤ ਵਾਲੇ ਭਾਰਤ ਦੀ ਅਜ਼ਾਦੀ ਤੇ ਏਕਤਾ ਅਖੰਡਤਾਂ ਕਾਇਮ ਰੱਖਣ ਲਈ ਉਨ੍ਹਾਂ ਦੇ ਖੂੁਨ ਨਾਲ ਖੇਡ ਰਹੇ ਨੇ । ਪਰ ਕਿਰਪਾ ਕਰਕੇ ਮੈਨੂੰ ਇਸ ਲੇਖ ਦੇ ਸਬੰਧ ‘ਚ ਸੰਕੀਰਣਤਾਂ (ਮੈ ਤਾਂ ਇਸ ਵਿਦੇਸੀ ਸ਼ਬਦ ਦੇ ਸ਼ਬਦੀ ਅਰਥ ਵੀ ਨਹੀਂ ਜਾਣਦਾ) ਅਤੇ ਗੁਲਾਮ ਜਿਹਨੀਅਤ ਦੇ ਅਰਥ ਸਮਝਾ ਦਿਉ । ਸਮਝ ਕੱਚੀ ਹੈ ਤੁਸੀ ਵਿਸਥਾਰ ਸਾਹਿਤ ਦੱਸੋਗੇ ਤਾਂ ਸਮਝ ਜਾਵਾਗਾ।
    ਧੰਨਵਾਦ ਸਹਿਤ
    ਚਰਨਜੀਤ ਸਿੰਘ ਤੇਜਾ

    ReplyDelete
  3. ਬਾਈ ਅਮਗੀਤ,
    ਸਭਤੋਂ ਪਹਿਲਾਂ ਮੈਂ ਇਹ ਸ਼ਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਗੁਲਾਮ ਕਲਮ ਕੋਈ ਪੋਲੀਟੀਕਲ ਪਲੇਟਫਾਰਮ ਜਾਂ ਪਾਰਟੀ ਨਹੀਂ ਹੈ।ਕਿ ਜਿੱਥੇ ਸਭਨੂੰ ਇਕੋ ਧਾਰਾ ਦੇ ਸ਼ੁੱਧਤਾਵਾਦੀ ਧਾਗੇ ‘ਚ ਪਿਰੋਇਆ ਜਾਵੇ।ਇਹ“100 ਫੁੱਲ ਖਿੜਨ ਦਿਓ ਤੇ ਹਜ਼ਾਰ ਵਿਚਾਰ ਭਿੜਨ ਦਿਓ” ਦੇ ਫਲਸਫੇ ਨਾਲ ਸ਼ੁਰੂ ਕੀਤਾ ਗਿਆ।ਤੇ ਅਸੀਂ ਖੁਦ ‘ਬਾਇਓਡੈਵਰਸਿਟੀ ਆਫ ਰਜਿਸਟੈਂਸ” ‘ਚ ਪੂਰਾ ਯਕੀਨ ਰੱਖਦੇ ਹਾਂ।ਇਸੇ ਧਾਰਨਾ ਨਾਲ ਕਿ ਗੁਲਦਸਤਾ ਬੁਹਰੰਗੇ ਫੁੱਲਾਂ ਦਾ ਹੀ ਚੰਗਾ ਲੱਗਦਾ ਹੈ।

    ਸਾਨੂੰ ਲਗਦਾ“ਕਿ ਭਾਰਤੀ ਤੇ ਪੰਜਾਬੀ ਪੱਤਰਕਾਰੀ ‘ਚ ਲੋਕਤੰਤਰ ਦੇ ਮੌਲਿਕ ਅਧਿਕਾਰ “ਫ੍ਰੀਡਮ ਆਫ ਐਕਸਪ੍ਰੈਸ਼ਨ” ਦਾ ਗਲਾ ਘੁੱਟਿਆ ਜਾ ਰਿਹਾ ਹੈ।ਇਸ ਲਈ
    ਅਸੀਂ ਜਦੋਂ ਗੁਲਮ ਕਲਮ ਨੂੰ ਸ਼ੁਰੂ ਕੀਤਾ ਤਾਂ ਇਕ ਗੱਲ ਤਹਿ ਕੀਤੀ ਸੀ ਕਿ ਕੋਈ ਵੀ ਜਾਤੀਵਾਦੀ,ਬ੍ਰਹਮਣਵਾਦੀ ਜਾਂ ਫਾਸ਼ੀਵਾਦੀ ਲਿਖਤ ਨੂੰ ਸਪੇਸ ਨਹੀਂ ਦਿੱਤਾ ਜਾਵੇਗਾ।ਪਰ ਧਾਰਮਿਕ,ਸੱਭਿਆਚਾਰ ਤੇ ਰਾਜਨੀਤਕ ਜਾਂ ਹੋਰ ਕਿਸੇ ਵੀ ਹੋਰ ਵਿਚਾਰ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ।ਤੇ ਅਸੀਂ ਅਪਣੀ ਵਿਅਕਤੀਗਤ ਤੇ ਰਾਜਨੀਤਿਕ ਅਸਹਿਮਤੀ ਦੇ ਬਾਵਜੂਦ ਹਰ ਤਰ੍ਹਾਂ ਦੀ ਰਚਨਾਵਾਂ ਛਾਪੀਆਂ ਹਨ।ਇਹ ਇਸ ਲਈ ਵੀ ਜ਼ਰੂਰੀ ਸੀ ਕਿ ਜਿਸ ‘ਲਿਖਣ ਦੀ ਅਜ਼ਾਦੀ’ ਦੀ ਅਜ਼ਾਦੀ ਦਾ ਅਸੀਂ ਰੌਲਾ ਪਾ ਰਹੇ ਹਾਂ,ਕਿਤੇ ਉਸ ਦਾ ਘਾਣ ਸਾਡੇ ਕੋਲੋਂ ਨਾ ਹੋਵੇ।ਤੇ ਬਲੌਗ ਇਕ ਅਲਟਰਨੇਵਿਟ ਮੀਡੀਆ ਨਾ ਬਣਕੇ ਪਾਪੂਲਰ ਕਚਲਰ ਦਾ ਹਿੱਸਾ ਬਣੇ।
    ਤੁਹਾਡੇ ਨਜ਼ਰੀਏ ਮੁਤਾਬਿਕ ਲੇਖਕ ਦੇ ਵਿਚਾਰ ਸੰਕੀਰਨ ਹੋ ਸਕਦੇ ਹਨ,ਪਰ ਕਿਸੇ ਹੋਰ ਪਾਠਕ ਲਈ ਅਗਾਂਹਵਧੂ ਵੀ ਹੋ ਸਕਦੇ ਹਨ।ਇਥੇ ਮੁੱਦਾ ਰਾਜਨੀਤਿਕ ਸਮਝ ਤੇ ਵਿਚਾਰਾਂ ਦਾ ਆ ਜਾਵੇਗਾ ਜੋ ਕਿ ਅਸੀਂ ਗੁਲਾਮ ਕਲਮ ਬਾਰੇ ਪਹਿਲਾਂ ਹੀ ਸਾਫ ਕਰ ਚੁੱਕੇ ਹਾਂ।ਆਖਿਰ ‘ਚ ਇਹੀ ਕਹਾਂਗੇ ਕਿ ਰਾਜ ਠਾਕਰੇ,ਬਾਲ ਠਾਕਰੇ,ਮੋਦੀ ਆਦਿ ਆਦਿ ਵਰਗੀਆਂ ਫਾਸ਼ੀਵਾਦੀ ਸ਼ਕਤੀਆਂ ਦੇ ਅਸੀਂ ਕੱਟੜ ਖਿਲਾਫ ਹਾਂ।ਤੇ ਇਸ ਲੇਖ ‘ਚ ਅਜਿਹਾ ਕੁਝ ਵੀ ਨਹੀਂ ਜੋ ਮੋਦੀ ਜਾਂ ਠਾਕਰਿਆਂ ਦੀ ਰਾਜਨੀਤੀ ਵਰਗਾ ਹੋਵੇ।ਲੇਖਕ ਨੇ ਕੋਈ ਵੀ ਜਾਤੀਵਾਦੀ ਜਾਂ ਫਾਸ਼ੀਵਾਦੀ ਗੱਲ ਨਾ ਕਰਦੇ ਹੋਏ ਅਪਣੇ ਧਾਰਮਿਕ ਤੇ ਖਾਲਸਾਈ ਨਜ਼ਰੀਏ ਤੋਂ ਬੱਬੂ ਮਾਨ ਤੇ ਬਾਬਿਆਂ ਨੂੰ ਪ੍ਰਭਾਸ਼ਿਤ ਕੀਤਾ ਹੈ।ਇਸ ਰਚਨਾ ਦੇ ਕੁਝ ਕੁ ਪੱਖਾਂ ਨਾਲ ਸਾਡੀ ਵਿਅਕਤੀਗਤ ਤੌਰ ‘ਤੇ ਅਸਹਿਮਤੀ ਸੀ,ਪਰ ਜੇ ਇਸ ਕਰਕੇ ਅਸੀਂ ਰਚਨਾ ਦਾ ਗਲਾ ਘੱਟਾਂਗੇ ਤਾਂ ਸਾਡੇ ਤੇ ਮੁੱਖ ਧਾਰਾ ‘ਚ ਕੋਈ ਫਰਕ ਨਹੀਂ ਰਹੇਗਾ।ਬਾਕੀ ਚਰਨਜੀਤ ਤੇ ਤੁਹਾਡੀ ਸਾਰਥਿਕ ਬਹਿਸ ਬਹੁਤ ਚੰਗੀ ਲੱਗੀ।ਸਾਨੂੰ ਉਮੀਦ ਹੈ ਇਕ ਦਿਨ ਪੰਜਾਬੀ ‘ਚ ਇਸ ਤਰ੍ਹਾਂ ਬਹਿਸਾਂ ਕਰਨ ਵਾਲੇ ਲੱਖਾਂ ਪਾਠਕ ਤੇ ਚਿੰਤਕ ਹੋਣਗੇ।
    ਯਾਦਵਿੰਦਰ ਕਰਫਿਊ ,ਹਰਪ੍ਰੀਤ ਰਠੌੜ

    ReplyDelete
  4. ਹਾਂ ਜੀ ਚਰਨਜੀਤ ਜੀ... ਸ਼ੁਕਰੀਆ ਤੁਸੀਂ ਮੇਰੇ ਬਲੌਗ ਤੇ ਆਏ ਤੇ ਹੌਂਸਲਾ ਅਫਜਾਈ ਦਿੱਤੀ... ਹੁਣ ਕਰੀਏ ਤੁਹਾਡੇ ਸਵਾਲਾਂ ਬਾਰੇ ਗੱਲ... ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਮੈਂ (ਸੀਪੀਐੱਮ ਸੀਪੀਆਈ) ਲਾਣੇ ਦੇ ਉਨਾ ਹੀ ਖਿਲਾਫ ਜਿੰਨੇ ਕਿ, ਤੁਹਾਡਾ ਉੱਤਰ ਪੜ ਕੇ ਮੈਨੂੰ ਲੱਗਿਆ, ਤੁਸੀਂ ਹੋ, ਪਰ ਮੈਂ ਮਾਂ ਬੋਲੀ, ਪਛਾਣ,ਸੱਭਿਅਤਾ, ਸੱਭਿਆਚਾਰ, ਧਰਮ, ਇਲਾਕਾਵਾਦ ਆਦਿ ਦੇ ਆਧਾਰ ਤੇ ਇੱਕ ਮਰਾਠੀ ਮਜ਼ਦੂਰ ਨੂੰ ਬਿਹਾਰੀ ਜਾਂ ਯੂਪੀ ਦੇ ਮਜ਼ਦੂਰ ਖਿਲਾਫ ਲੜਾਉਣ ਵਾਲੇ ਠਾਕਰੇ ਜੁੰਡਲੀ ਤੇ ਮੋਦੀ ਜਿਹੇ ਮਸੀਹਿਆਂ ਦੇ ਵੀ ਉਨਾ ਹੀ ਖਿਲਾਫ ਹਾਂ.. ਜੇ ਕੋਈ ਗਦਰੀਆਂ ਦੇ ਅੰਮ੍ਰਧਾਰੀ ਹੋਣ ਕਰਕੇ ਮੂੰਹ ਵੱਟਦਾ ਹੈ ਤਾਂ ਅਜਿਹਿਆਂ ਨੂੰ ਹੱਦ ਦਰਜੇ ਦੇ ਹੋਛੇ ਲੋਕ ਹੀ ਕਿਹਾ ਜਾ ਸਕਦਾ ਹੈ... ਪਰ ਮੇਰੇ ਲਈ ਉਹ ਵੀ ਉਨੇ ਹੀ ਹੋਛੇ ਜਿਹਨਾਂ ਨੂੰ ਗਦਰੀਆਂ ਦੀ ਯਾਦ ਸਿਰਫ ਇਸ ਕਰਕੇ ਹੀ ਆਉਂਦੀ ਹੈ ਕਿ ਉਹ ਅੰਮ੍ਰਧਾਰੀ ਸਨ ਤੇ ਜਿਹਨਾਂ ਨੂੰ ਸਿਰਫ ਅੰਮ੍ਰਧਾਰੀ ਗਦਰੀਆਂ ਦੀ ਹੀ ਯਾਦ ਆਉਂਦੀ ਹੈ .. ਤੇ ਜਿਹਨਾਂ ਲਈ ਭਗਤ ਸਿੰਘ ਇਸੇ ਲਈ ਅੱਤਵਾਦੀ ਹੋ ਜਾਂਦਾ ਹੈ ਕਿਉਂਕਿ ਉਸਨੇ ਮਾਰਕਸਵਾਦ ਦੀ ਗੱਲ ਕੀਤੀ... (ਸੀਪੀਐੱਮ ਸੀਪੀਆਈ) ਲਾਣਾ ਜੋ ਵੀ ਫਾਸੀਵਾਦੀ ਹਰਕਤਾਂ ਕਰ ਰਿਹਾ ਹੈ, ਉਸ ਲਈ ਕਿਰਤੀ ਲੋਕ ਕਦੇ ਵੀ ਇਹਨਾ ਗਦਾਰਾਂ ਨੂੰ ਮੁਆਫ ਨਹੀਂ ਕਰਨਗੇ, ਤੇ ਸੇਵਾ ਇਹ ਭਗਵੇਂ ਦੀ ਕਰਨ ਜਾਂ ਚਿੱਟੀ ਟੋਪੀ ਦੀ, ਖੜੇ ਇਹ ਹਮੇਸ਼ਾ ਮਿਹਨਤਕਸ਼ਾਂ ਦੇ ਖਿਲਾਫ ਹੀ ਹਨ.. ਭਾਰਤ ਵਿੱਚ ਜਿੱਥੇ ਵੀ ਕਿਰਤੀ ਲੋਕ ਰੋਟੀ ਲਈ ਲਈ ਸ਼ੰਘਰਸ ਕਰ ਰਹੇ ਹਨ [ਬਸ਼ਰਤੇ ਕਿ ਇਹ ਕਿਰਤੀ ਠਾਕਰੇ, ਮੋਦੀ ਨਸਲ ਦੇ ਨਾ ਹੋਣ]ਉਹਨਾਂ ਨਾਲ ਮੇਰੀ ਹਮਦਰਦੀ ਤੇ ਫੁੱਲ ਸਪੋਟ ਹੈ.. ਇਸ ਲੇਖ ਦੇ ਸੰਬੰਧ ਵਿੱਚ ਸੰਕੀਰਣਤਾ ਇਸ ਲਈ ਕਿਹਾ ਕਿਉਂਕਿ ਇੱਕਪਾਸੜ ਹੈ, ਬਾਬਿਆਂ ਦੇ ਸੰਬੰਧ ਵਿੱਚ ਨਹੀਂ, ਬੱਬੂ ਮਾਨ ਦਾ ਮੁਲਾਂਕਣ ਕਰਨ ਵਿੱਚ... ਗੁਲਾਮ ਜਿਹਨੀਅਤ ਇਸ ਕਰਕੇ ਅਸੀਂ ਅੱਜ ਵੀ ਉਨੇ ਹੀ ਜ਼ਜਬਾਤੀ ਹੋ ਕੇ ਲਿਖਦੇ ਹਾਂ ਜਿੰਨਾ ਕਿ ਅੰਗਰੇਜ਼ਾਂ ਲਈ ਸਾਮਰਾਜੀ ਲੜਾਈਆਂ ਲੜਦੇ ਸਾਂ...

    ReplyDelete
  5. ਹਾਂ ਜੀ ਯਾਦਵਿੰਦਰ ਜੀ... ਮੁਆਫ਼ ਕਰਨਾ ਜਨਾਬ.. ਮੈਂ ਤਾਂ ਕਿਰਤੀਆਂ ਦਾ 'ਇੰਟਰਨੈਸ਼ਨਲ ਸੁਣਨ ਆਇਆ ਸੀ, ਮੈਨੰ ਨਹੀਂ ਸੀ ਪਤਾ ਕਿ ਇੱਥੇ ਤਾਂ ਪਾੱਪ ਦਾ ਅਖਾੜਾ ਲੱਗਿਆ ਹੋਇਆ ਹੈ... “100 ਫੁੱਲ ਖਿੜਨ ਦਿਓ ਤੇ ਹਜ਼ਾਰ ਵਿਚਾਰ ਭਿੜਨ ਦਿਓ” ਦਾ ਹਵਾਲਾ ਦੇਣ ਤੋਂ ਪਹਿਲਾਂ ਪੜ੍ਹ ਲਿਆ ਹੁੰਦਾ ਕਿ ਇਸ ਦਾ ਉਦੇਸ਼ ਕੀ ਸੀ ? “ਫ੍ਰੀਡਮ ਆਫ ਐਕਸਪ੍ਰੈਸ਼ਨ” ਦੇ ਬਾਰੇ ਲੇਨਿਨ ਨੂੰ ਪੜ ਲਿਆ ਹੁੰਦਾ ਜੇ ਤੁਹਾਡਾ ਕੋਈ ਇਸ ਆਦਮੀ ਨਾਲ ਸੰਬੰਧ ਹੈ ਜਿਸ ਦੇ ਹਵਾਲੇ ਦੇ ਰਹੇ ਹੋ... ‘ਬਾਇਓਡੈਵਰਸਿਟੀ ਆਫ ਰਜਿਸਟੈਂਸ' ਵਿੱਚ ਅਲਕਾਇਦਾ ਵੀ ਆਉਂਦੀ ਹੈ.. ਕੀ ਖਿਆਲ ਹੈ..?

    ReplyDelete