Friday, December 4, 2009


ਕਦੋਂ ਤੱਕ ... ?



ਕਦੋਂ ਤੱਕ ਸੁਕਰਾਤ ਪਿਆਲੇ ਜ਼ਹਿਰ ਦੇ ਨੂੰ ਡੀਕੇਗਾ |
ਕਦੋਂ ਤੱਕ ਇਨਸਾਫ਼ ਲਈ ਉਹ ਸੜਕਾਂ ਤੇ ਚੀਕੇਗਾ |

ਰਹਿਣੀ ਕੋਠਿਆਂ 'ਤੇ ਵਿਕਦੀ ਮਨੁੱਖਤਾ ਕਦੋਂ ਤੱਕ ,
ਕਦੋਂ ਤੱਕ ਸਮਝ ਬਿਗਾਨੀ ਬੰਦਾ ਜ਼ਿੰਦਗੀ ਘਸੀਟੇਗਾ |

ਪੈਣਾ ਸੋਹਣੀਆਂ ਨੂੰ ਤਰਨਾ ਕੱਚਿਆਂ 'ਤੇ ਕਦੋਂ ਤੱਕ ,
ਕਦੋਂ ਤੱਕ ਝਨਾਂ ਪਾਰ ਮਹੀਵਾਲ ਯਾਰ ਨੂੰ ਉਡੀਕੇਗਾ |

ਰਹਿਣਾ ਰੰਗ ਘੁਲਦਾ ਹਵਾ ਦੇ ਵਿੱਚ ਖਾਕੀ ਕਦੋਂ ਤੱਕ ,
ਕਦੋਂ ਤੱਕ ਧਰਤੀ ਦੀ ਖੰਜਰ ਇਹ ਛਾਤੀ ਝਰੀਟੇਗਾ |

ਚੰਨ ਤਾਰਿਆਂ ਦੇ ਉੱਤੇ ਅੱਗ ਬਰਸੇਗੀ ਕਦੋਂ ਤੱਕ ,
ਕਦੋਂ ਤੱਕ ਤੋਪਾਂ 'ਚ ਲੁਕ ਨ੍ਹੇਰਾ ਸਾਜਿਸ਼ਾਂ ਉਲੀਕੇਗਾ |

No comments:

Post a Comment