Monday, October 19, 2009

ਮਾਨਵਤਾਵਾਦ

ਗੁਲਾਬ ਦਾ ਲਾਲ ਸੂਹਾ ਫੁੱਲ
ਤੋੜਨ ਵੇਲ਼ੇ ਵੱਜੇ

ਕੰਡੇ ਕਾਰਨ
ਇੱਕ ਸਹਿਜ਼ਾਦੀ ਦੇ
ਦੁੱਖ ਨੂੰ, ਚੀਸ ਨੂੰ ਦੇਖ
ਬਿਹਬਲ਼ ਹੋ ਉੱਠਣਾ
ਫਟਕੜੀ ਲੈ ਨੱਠਣਾ
ਜ਼ਖਮਾਂ ਤੇ ਟਕੋਰ ਲਈ

ਸਹਿਜ਼ਾਦੀ ਦੇ ਡੁੱਲੇ
ਦੋ ਬੂੰਦ ਖੂਨ ਦੀ ਯਾਦ ਵਿੱਚ
ਕੀਰਨੇ ਪਾਉਣੇ
ਮਰਸੀਏ ਲਿਖਣੇ
ਗੁਲਾਬ ਨੂੰ
ਫ਼ਟਕਾਰ ਲਾਉਣੀ
ਲਾਹਨਤ ਪਾਉਣੀ
ਸਹਿਜ਼ਾਦੀ ਦੇ ਨਰਮ ਪੋਟਿਆਂ 'ਚ
ਸੂਲਾਂ ਚੁਭਾਉਣ ਲਈ
'ਤੇ ਉਸੇ ਦਿਨ ਤੋਂ
ਸ਼ੁਰੂ ਕਰ ਦੇਣੀ ਬਾਗਬਾਨੀ
ਕੰਡੇ-ਰਹਿਤ
ਚਿੱਟੇ ਰੰਗ ਦੇ
ਗੁਲਾਬ ਉਗਾਉਣ ਲਈ......

No comments:

Post a Comment