Monday, October 19, 2009

ਇੱਕੀਵੀਂ ਸਦੀ ਦਾ ਸਾਹਿਤਕ ਬੋਧ

ਕਹਾਣੀਆਂ ਲਿਖਣਾ
ਆਪਣੇ ਪਿਉ ਬਾਰੇ
ਉਸਦੇ ਵਿਭਚਾਰ ਬਾਰੇ
ਵਿਸਥਾਰ ਨਾਲ ਬਿਆਨ ਕਰਨਾ
ਵਿਆਹ ਤੋਂ ਪਹਿਲਾਂ ਤੇ ਬਾਅਦ
ਉਸਦੀਆਂ ਮਾਸ਼ੂਕਾਂ ਬਾਰੇ
ਲਿਖ ਦੇਣੀਆਂ ਹੂਬਹੂ
ਯਥਾਰਥਵਾਦ ਦੇ ਨਾਂ ਤੇ
ਉਸਦੀਆਂ ਸ਼ਰਾਬ ਪੀ ਕੇ ਕੱਢੀਆਂ
ਭੱਦੀਆਂ ਗਾਲ੍ਹਾਂ
ਦੁਰਕਾਰਨਾ ਉਸਦੇ ਖਰਵ੍ਹੇਪਣ ਨੂੰ
ਤੇ ਕਰ ਦੇਣਾ ਸੀਮਿਤ
ਸੱਚ ਕਹਿਣ ਦੀ ਦਲੇਰੀ ਨੂੰ
ਸਿਰਫ਼
ਮਾਂ ਦੇ ਦਿਉਰ ਨਾਲ਼ ਸੌਣ ਦੇ

ਕਿੱਸੇ ਦੱਸਣ ਤੱਕ
ਪਰ ਨਾ ਸੋਚਣਾ
ਨਾ ਲਿਖਣਾ
ਨਾ ਕੋਸ਼ਿਸ ਕਰਨੀ
ਜਾਣਨ ਦੀ
ਨੰਗਾ ਕਰਨ ਦੀ
ਉਹਨਾਂ ਸ਼ੈਤਾਨੀ ਤਾਕਤਾਂ ਨੂੰ
ਜੋ ਕਰ ਦਿੰਦੀਆਂ ਨੇ ਮਜਬੂਰ
ਬਾਪੂਆਂ ਨੂੰ ਵਿਭਚਾਰ ਲਈ
ਸ਼ਰਾਬ 'ਚ ਟੁੰਨ ਰਹਿਣ ਲਈ
ਖਰਵ੍ਹਾ ਬੋਲਣ ਲਈ
ਹਰ ਇੱਕ ਨੂੰ ਗਾਲ੍ਹਾਂ ਕੱਢਣ ਲਈ
ਤੇ ਮਾਂ ਨੂੰ ਆਪਣੇ ਦਿਉਰ ਨਾਲ਼ ਸੌਣ ਲਈ.....

No comments:

Post a Comment