ਨਜ਼ਮ
ਕੋਈ ਤਾਂ ਖਬਰ ਸੁਣਾਅ ਕਿ ਸੋਚ ਨੂੰ ਵਿਰਾਮ ਆਏ |
ਇੱਕ ਤਾਂ ਝਲਕ ਦਿਖਾ ਕਿ ਦੀਦ ਨੂੰ ਆਰਾਮ ਆਏ |
ਆਣਾ ਜੇ ਨਹੀਂ ਸੁਨੇਹਾ ਭੇਜ ਕਿਸੇ ਬੇਗਾਨੇ ਦੇ ਹੱਥ ,
ਕਿਸੇ ਆਪਣੇ ਹੱਥ ਫਿਰ ਮੈਖਾਨੇ ਦਾ ਪੈਗਾਮ ਆਏ |
ਕੋਈ ਤਾਂ ਜਖ਼ਮ ਦੇ ਕਿ ਦਿਲ ਨੂੰ ਟਕੋਰ ਕਰ ਸਕਾਂ ,
ਬੇਵਫ਼ਾਈ ਦਾ ਸਿਰ ਮੇਰੇ ਕੋਈ ਤਾਂ ਇਲਜ਼ਾਮ ਆਏ |
ਖਾਸ ਤਾਂ ਸੀ ਉਸਦੀ ਨਜ਼ਰ ਕਿ ਨਜ਼ਰ ਥਮ ਗਈ ,
ਵਰਨਾ ਮਹਿਫ਼ਲ 'ਚ ਬਹੁਤ ਖਾਸ-ਓ-ਆਮ ਆਏ |
ਸਮੇਟ ਲੈ ਹੁਣ ਯਾਦਾਂ ਦੇ ਟੁੱਟੇ ਕੱਚ ਦੀ ਨੁਮਾਇਸ਼ ,
ਇਸ ਤੋਂ ਪਹਿਲਾਂ ਕਿ ਸਮਝਾਣ ਕੋਈ ਇਮਾਮ ਆਏ |
ਬਹੁਤ ਹੋ ਗਈ 'ਅਮਗੀਤ' ਸ਼ਬਦਾਂ ਦੀ ਉਧੇੜ ਬੁਣ ,
ਜਰੂਰੀ ਤਾਂ ਨਹੀਂ ਕਿ ਹਰ ਰਾਸਤੇ ਦਾ ਮੁਕਾਮ ਆਏ |
wah jnaaab
ReplyDeletebhut khoob likheya hai
jeo