Monday, October 19, 2009

ਤੀਸਰਾ ਵਰਗ

ਕਾਕਰੋਚਾਂ ਦੀ ਢਾਣੀ
ਜੋ ਗੰਦਗੀ ਤੇ ਪਲ਼ਦੀ ਹੈ
ਡਰਦੀ ਹੈ ਪਰ
ਨਿੱਤ ਦਿਨ ਉੱਚੇ ਹੁੰਦੇ ਜਾਂਦੇ
ਗੰਦਗੀ ਦੇ ਢੇਰ ਥੱਲੇ
ਆਕੇ ਮਰ ਜਾਣ ਤੋਂ

ਅਤੇ
ਉਤੇਜਿਤ ਹੋ ਕੇ
ਰੂੜੀਆਂ ਤੇ ਚੜ੍ਹ
ਪਾਉਂਦੀ ਹੈ ਰੌਲ਼ਾ
ਬਚਾਉ ਬਚਾਉ ਦਾ
ਅਲੰਕਰਿਤ ਭਾਸ਼ਾ ਵਿੱਚ
ਜਦੋਂ ਆਉਂਦੀ ਹੈ ਕਰੇਨ
ਗੰਦਗੀ ਨੂੰ
ਰੂੜੀਆਂ ਨੂੰ
ਧਰਤੀ ਦੇ ਮੱਥੇ ਤੋਂ ਸਾਫ਼ ਕਰਨ ਲਈ....

No comments:

Post a Comment