ਅਹਿਸਾਸ
ਜਿਉਂਦਾ ਹੀ ਰਿਹਾ ਹਾਂ ਬੱਸ,
ਜਿਉਂਦਾ ਹੋਣ ਦਾ ਅਹਿਸਾਸ ਤਾਂ ਹੁਣੇ ਹੋਇਆ ਹੈ
ਖੁਦ ਲਈ ਜਿਉਂਦੇ ਜਾਨਵਰ ਜਿਹਾ ਹੀ ਸਾਂ,
ਹੋਰਾਂ ਦੀ ਖੁਸ਼ੀ ਲਈ ਜਿਉਣ ਦਾ
ਅਹਿਸਾਸ ਤਾਂ ਹੁਣੇ ਹੋਇਆ ਹੈ
ਆਦਿ ਸੱਚ ਹੀ ਇੱਕ ਸਦੀਵੀ ਸੱਚ ਸੀ ਮੇਰੇ ਲਈ,
'ਦੁਨੀਆ ਬਦਲਦੇ ਹੋਏ ਖੁਦ ਨੂੰ ਬਦਲਣ ਦਾ'
ਅਹਿਸਾਸ ਤਾਂ ਹੁਣੇ ਹੋਇਆ ਹੈ
ਉਜਾੜ ਵਿੱਚ 'ਕੱਲੀ ਖੜੀ ਕਿੱਕਰ ਵਾਂਗ ਸਾਂ,
ਜੰਗਲ ਚ ਉੱਗੇ ਆਸਮਾਨ ਛੋਂਹਦੇ ਦੇਵਦਾਰ ਹੋਣ ਦਾ
ਅਹਿਸਾਸ ਤਾਂ ਬੱਸ ਹੁਣੇ ਹੋਇਆ ਹੈ
ਡਿੱਗਦੀਆਂ ਰਹੀਆਂ ਕੰਨਾਂ ਤੇ ਸਿਤਾਰਾਂ ਗਿਟਾਰਾਂ ਦੀਆਂ ਮਨਸੂਈ ਧੁਨਾਂ,
ਕਰੰਡੀਆਂ ਕਹੀਆਂ ਮਸ਼ੀਨਾਂ ਚੋਂ ਨਿਕਲਦੇ ਰਾਗਾਂ ਦਾ
ਅਹਿਸਾਸ ਤਾਂ ਹੁਣੇ ਹੋਇਆ ਹੈ
'ਜ਼ਿੰਦਗੀ ਪਿਆਰ ਕਾ ਗੀਤ ਹੈ' ਸੁਣਦਾ ਹੀ ਰਿਹਾ ਹਾਂ ਬੱਸ,
ਜ਼ਿੰਦਗੀ 'ਚ ਗੀਤ ਹੈ ਸੱਚਮੁੱਚ
ਇਹ ਅਹਿਸਾਸ ਤਾਂ ਹੁਣੇ ਹੋਇਆ ਹੈ.....
No comments:
Post a Comment