Sunday, July 12, 2009

ਸੋਚ

ਜੇ ਤੂੰ ਸੋਚਦੀ ਏਂ ਮੇਰੇ ਬਾਰੇ
ਸੋਚਦੀ ਏਂ ਮੈਂ ਕਿਹੋ ਜਿਹਾ ਹਾਂ
ਸੁਪਨਾ ਨਾ ਲਵੀਂ
ਸੋਚ ਕੇ ਗਮਲੇ ਵਿੱਚ ਲੱਗੇ ਗੁਲਾਬ ਦੇ ਫੁੱਲ ਬਾਰੇ
ਜੋ ਨਿਰਭਰ ਹੈ ਆਪਣੇ ਮਾਲਕ ਤੇ
ਪਾਣੀ ਲਈ, ਖਾਦ ਲਈ
ਜਿਸਦੀ ਖੂਸ਼ਬੂ ਕੈਦ ਰਹੇਗੀ
ਤੇਰੇ ਡਰਾਇੰਗ ਰੂਮ ਦੀਆਂ ਵਲਗਣਾਂ ਵਿੱਚ
ਹਾਂ ਸੋਚ ਸਕਦੀ ਏਂ
ਦੀਵਾਰ ਵਿੱਚ ਉੱਗੇ ਉਸ ਪਿੱਪਲ ਦੇ ਬੂਟੇ ਬਾਰੇ
ਜਿਸ ਨੇ ਸਰਦੀ ਲੰਘੀ ਤੋਂ ਹੁਣੇ ਹੁਣੇ
ਨਵੇਂ ਪੱਤੇ ਕੱਢੇ ਹਨ
ਤੇ ਉਹ
ਇੱਕ ਐਲਾਨ ਪਿਆ ਕਰਦਾ ਲੱਗਦਾ ਏ
"ਮੈਂ ਇਸ ਦੀਵਾਰ ਨੂੰ ਤੋੜ ਕੇ ਰੱਖ ਦੇਵਾਂਗਾ !"

No comments:

Post a Comment