Sunday, February 7, 2010

ਕਾਮਰੇਡ ਦੀ 'ਡਿਵੀਜ਼ਨ ਆਫ਼ ਲੇਬਰ'

ਇੱਕ ਨਵੇਂ ਬਣੇ
ਕਾਮਰੇਡ ਨੌਜਵਾਨ ਨੂੰ ਪਤਾ ਲੱਗਾ
ਕਿ ਉਸਦੇ ਭੀਸ਼ਮ ਪਿਤਾਮੇ ਕਾਮਰੇਡ ਦਾ
ਵੀਜ਼ਾ ਆ ਗਿਆ ਹੈ
ਭੱਜਾ ਭੱਜਾ ਗਿਆ
"ਕਾਮਰੇਡ ! ਤੁਸੀਂ ਤਾਂ ਜਾ ਰਹੇ ਹੋ,
ਇੱਥੇ ਕੰਮ ਕਿਵੇਂ ਚੱਲੇਗਾ !"
ਵੱਡੇ ਕਾਮਰੇਡ ਨੇ ਪਹਿਲਾਂ ਸੋਚਿਆ
ਕਿ ਇਸ ਨੂੰ ਪਤਾ ਕਿਵੇਂ ਚੱਲਿਆ
ਫੇਰ ਕੁਝ ਸੰਭਲਿਆ

ਸਾਈਂ ਬਾਬੇ ਵਾਂਗ ਹਵਾ 'ਚ ਹੱਥ ਲਹਿਰਾਇਆ
ਕੁਝ ਸ਼ਬਦ ਫੜੇ
ਮੂੰਹ ਖੋਲਿਆ
"ਛੋਟੇ ! ਇਹ ਤਾਂ 'ਡਿਵੀਜ਼ਨ ਆਫ਼ ਲੇਬਰ' ਆ
ਪਾਰਟੀ ਦੇ ਕੰਮਾਂ ਦੀ
ਤੁਸੀਂ ਇੱਥੇ ਮੂਵਮੈਂਟ ਖੜੀ ਕਰੋ
ਮੈਂ ਪੈਸੇ ਭੇਜਾਂਗਾ
ਨਾਲ਼ੇ ਕਮਿਊਨਿਸਟ ਤਾਂ ਵੈਸੇ ਵੀ ਅੰਤਰ-ਰਾਸ਼ਟਰਵਾਦੀ ਹੁੰਦੇ ਨੇ !"

1 comment:

  1. ਨਾਲੇ ਕਮਿਉਨਿਸਟ ਤਾਂ ਵੈਸੇ ਵੀ ਅੰਤਰ ਰਾਸ਼ਟਰ ਵਾਦੀ ਹੁੰਦੇ ਨੇ .....
    ਗੁਰਜਿੰਦਰ

    ReplyDelete