ਉਹੀ ਰੁੱਖ
ਸਿਰਫ਼ ਉਹੀ ਰੁੱਖ
ਜੋ
ਪਤਝੜਾਂ ਵਿੱਚ
ਸਾਰੇ ਪੱਤੇ ਖੋ ਬਹਿੰਦੇ ਹਨ
ਰੁੰਡ ਮੁਰੰਡ ਹੋ ਜਾਂਦੇ ਹਨ
ਠੰਢੀਆਂ ਸਿਆਲੀ ਰਾਤਾਂ ਵਿੱਚ
ਨੰਗੇ ਤਨ
ਛਾਤੀ ਤਾਣ
ਖਲਾਉਂਦੇ ਹਨ
ਉਹੀ ਰੁੱਖ
ਸਿਰਫ਼ ਉਹੀ ਰੁੱਖ
ਭਰਦੇ ਹਨ
ਜੋਬਨ ਦੇ ਗੁਲਾਬੀ ਰੰਗ
ਬਹਾਰਾਂ ਵਿੱਚ...
--------o--------
ਪੱਥਰਾਂ ਦੇ ਪਹਾੜ
ਮੱਥੇ ਰਗੜਿਆਂ
ਸਿਰ ਮਾਰਿਆਂ
ਨਹੀਂ ਭੁਰਦੇ ਹੁੰਦੇ
ਪਾਉਣੀ ਜੇ
ਮੰਜ਼ਿਲ ਦੀ ਸ਼ੀਰੀ
ਫਰਹਾਦ ਤੋਂ ਸਿੱਖੋ
ਤੇਸੇ ਚੁੱਕੋ...
No comments:
Post a Comment