ਤੋਪਾਂ ਅੱਗੇ, ਟੈਂਕਾਂ ਥੱਲੇ ਕਿੱਥੇ
ਨਾ ਸੁੱਟੇ ਗਏ.
ਕੁਕਨੂਸ ਦੇ ਜਾਏ ਬੱਸ
ਅਸੀਂ ਨਾ ਮਰੇ|
ਇਹ ਸਲੀਕਾ ਹੀ ਸੀ ਜ਼ਖਮ
ਦੇਣ ਦਾ ਉਹਦਾ,
ਕਿ ਮੌਸਮ ਆਏ-ਗਏ, ਇਹ ਨੇ ਹਰੇ ਦੇ ਹਰੇ|
ਸੁੱਕੇ ਪੱਤਿਆਂ ਨੂੰ ਡਰ
ਹਰਦਮ ਚਿੰਗਾੜੀ ਦਾ,
ਹੈ ਜੋ ਅੱਗ ਦਾ ਗੋਲਾ
ਉਹ ਸੂਰਜ ਕੀ ਸੜੇ|
ਧੁੱਪ ਕਰੜੀ, ਲੁੱਕ ਪਿਘਲ ਪੈਰਾਂ ਨੂੰ
ਚਿਪਕੇ,
ਲੂ ਲੱਗੇ ਤੋਂ ਸੁਣਿਆ
ਕਦੇ? ਲੋਹਾ
ਵੀ ਢਲੇ|
ਬੁਝਣ ਨਾ ਦਿੱਤਾ ਦੇਖ
ਦੀਵਾ ਤੇਰੇ ਪਿਆਰ ਦਾ,
ਉਹ ਕੱਲ੍ਹ ਵੀ ਬਲਿਆ, ਉਹ ਅੱਜ ਵੀ ਬਲੇ|
ਕਤਲ ਕਰਕੇ ਕਾਤਿਲ ਜਦੋਂ
ਖੁਦ ਹੀ ਰੋ ਦਵੇ,
No comments:
Post a Comment