Monday, May 9, 2011


ਕ੍ਰਾਂਤੀ ਕਿਉਂ ਨਹੀਂ ਆਉਂਦੀ ?


ਗੋਰਕੀ ਦਾ ਪਾਵੇਲ ਹੁਣ
'ਅਮਨ' ਨਾਲ ਵਿਆਹ ਕਰਵਾਵੇ
ਕਬੀਲਦਾਰ ਹੋ ਕੇ
ਜੁਆਕਾਂ ਦੇ ਪੋਤੜੇ
ਤਾਰ 'ਤੇ ਪਿਆ ਸੁੱਕਣੇ ਪਾਵੇ
'ਈਜ਼ੀ ਡੇ' 'ਚ ਬੀਵੀ ਨੂੰ
ਸ਼ਾਪਿੰਗ ਕਰਾਵੇ
ਪ੍ਰੋਫੈਸਰ ਲੱਗ ਯੂਨੀਵਰਸਿਟੀ ਦੀਆਂ
ਸਰਕਾਰੀ ਕੁਰਸੀਆਂ ਦੀ
ਸ਼ੋਭਾ ਵਧਾਵੇ
'ਕ੍ਰਾਂਤੀ' ਨੂੰ ਵਿਦਿਆਰਥਣ ਸਮਝ
'ਟਰਾਈਆਂ' ਲਾਵੇ
ਫਿਰ ਵੀ ਪਾਵੇਲ
ਹਰ ਕਿਸੇ ਨੂੰ ਪੁੱਛੀ ਜਾਵੇ
'ਕ੍ਰਾਂਤੀ!
ਕਿਉਂ ਨਹੀਂ ਆਉਂਦੀ ?'

2 comments:

  1. bahut wadia..te ek teri gazal ਬਦਲਤੇ ਰਹਤੇ ਹੈਂ ਜਬ ਨਿਯਮ ਇਸ ਜ਼ਮਾਨੇ ਮੇਂ
    ਚੋਰ ਕੋ ਸੂਫ਼ੀ ਫਿਰ ਹਰਜ਼ ਕਿਆ ਬੁਲਾਨੇ ਮੇਂ .... ta wali wadia..hale k manu jada pasand nai gazals ... par teria gazal wadia lagdia...

    ReplyDelete