"ਪ੍ਰੋਲੇਤਾਰੀ ਲੇਖਕ ਇੱਕ ਉਦੇਸ਼ ਨਾਲ਼ ਲੈੱਸ ਹੁੰਦਾ ਹੈ | 'ਕਲਾ ਕਲਾ ਲਈ ' ਬਾਰੇ ਉਹ ਉਨਾ ਹੀ ਸੋਚਦਾ ਹੈ ਜਿੰਨਾ ਕਿ ਇੱਕ
ਡੁੱਬਦੇ ਜਹਾਜ਼ ਦੀ ਕੈਬਿਨ ਵਿੱਚ ਬੈਠਾ ਕੋਈ ਆਦਮੀ ਇੱਕ ਖੂਬਸੂਰਤ ਪੇਟਿੰਗ ਬਣਾਉਣ ਬਾਰੇ ਸੋਚੇਗਾ, ਉਹ ਪਹਿਲਾਂ ਕਿਨਾਰੇ ਪਹੁੰਚਣ ਬਾਰੇ ਸੋਚਦਾ ਹੈ - ਫਿਰ ਕਲਾ ਲਈ ਕਾਫ਼ੀ ਸਮਾਂ ਹੋਵੇਗਾ |"
....ਅਪਟਨ ਸਿੰਕਲੇਅਰ

Saturday, August 7, 2010

ਸਿਰਲੇਖ ਰਹਿਤ ਤਿੰਨ ਕਵਿਤਾਵਾਂ

1.


ਮੈਂ ਤਾਂ ਬੱਸ
ਮਨ ਦਾ ਗੁੱਸਾ
ਦਿਲ ਦੀਆਂ ਆਸ਼ਾਵਾਂ
ਭਵਿੱਖ ਦੇ ਸੁਪਨੇ
ਤੇ ਤੇਰਾ ਪਿਆਰ
ਬਿਖੇਰ ਦਿੰਦਾ ਹਾਂ
ਕੱਲਰ ਮਾਰੀ ਧਰਤੀ ’ਤੇ
ਸਿੰਜਦਾ ਹਾਂ ਲਹੂ ਦੀਆਂ ਬੂੰਦਾਂ ਨਾਲ
ਫਿਰ ਉੱਗਦੇ ਸੂਰਜ ਦੀ ਲਾਲੀ ਹੇਠ
ਪੁੰਗਰਦੇ ਹਨ
ਵੱਡੇ ਹੁੰਦੇ ਹਨ
ਕਵਿਤਾ ਦੇ ਫੁੱਲਾਂ ਲੱਦੇ ਬੂਟੇ......


2.

ਕੋਸ਼ਿਸ਼ ਕਰ ਰਿਹਾ ਹੈ
ਢੱਕ ਲੈਣ ਦੀ
ਪੁੰਨਿਆ ਦੇ ਚੰਨ ਨੂੰ
ਬਾਂਝ ਹੋਇਆ ਬੱਦਲ
ਆਸਮਾਨ ਦੇ ਇੱਕ ਕੋਨੇ ਵਿੱਚ
ਥੰਮੀ ਹੋਈ ਹਵਾ
ਤਿਆਰੀ ਕਰ ਰਹੀ ਹੈ
ਹਨੇਰੀ ਬਣ ਜਾਣ ਦੀ
ਬੱਦਲ ਨੂੰ ਉਡਾ ਲੈ ਜਾਣ ਦੀ.....


3.

आया था जब
मैं आगोश में तेरे
डूबता हुआ सूरज था
अब सुबह की लाली हुं.....

1 comments:

  1. अब सुबह की लाली हूं...

    बेहतर...

    ReplyDelete