"ਪ੍ਰੋਲੇਤਾਰੀ ਲੇਖਕ ਇੱਕ ਉਦੇਸ਼ ਨਾਲ਼ ਲੈੱਸ ਹੁੰਦਾ ਹੈ | 'ਕਲਾ ਕਲਾ ਲਈ ' ਬਾਰੇ ਉਹ ਉਨਾ ਹੀ ਸੋਚਦਾ ਹੈ ਜਿੰਨਾ ਕਿ ਇੱਕ
ਡੁੱਬਦੇ ਜਹਾਜ਼ ਦੀ ਕੈਬਿਨ ਵਿੱਚ ਬੈਠਾ ਕੋਈ ਆਦਮੀ ਇੱਕ ਖੂਬਸੂਰਤ ਪੇਟਿੰਗ ਬਣਾਉਣ ਬਾਰੇ ਸੋਚੇਗਾ, ਉਹ ਪਹਿਲਾਂ ਕਿਨਾਰੇ ਪਹੁੰਚਣ ਬਾਰੇ ਸੋਚਦਾ ਹੈ - ਫਿਰ ਕਲਾ ਲਈ ਕਾਫ਼ੀ ਸਮਾਂ ਹੋਵੇਗਾ |"
....ਅਪਟਨ ਸਿੰਕਲੇਅਰ

Sunday, January 30, 2011

ਉਹਨਾਂ ਦਾ ਡਰ

ਹਵਾ ਦੀ ਸਰਸਰਾਹਟ

ਪੱਤਿਆਂ ਦੀ ਖੜ-ਖੜ
ਚਾਨਣ ਦੀ ਕਿਰਨ
ਨਦੀਆਂ ਝਰਨਿਆਂ ਦੇ
ਪਾਣੀਆਂ ਦੀ ਕਲ-ਕਲ
ਤੋਂ ਉਹ ਡਰਦੇ ਹਨ
ਉਨਾ ਹੀ
ਜਿੰਨਾ ਕਿ ਕੋਈ ਹਲਕਿਆ ਕੁੱਤਾ
ਪਤਾ ਇਹ ਉਹਨਾਂ ਨੂੰ ਵੀ
ਕਿ ਹਲਕੇ ਕੁੱਤੇ ਦੀ ਕਿਸਮਤ 'ਚ
ਮੌਤ ਹੀ ਲਿਖੀ ਹੁੰਦੀ ਹੈ

ਜਿਉਂ ਜਿਉਂ ਉਹਨਾਂ ਦੀ ਮੌਤ
ਨੇੜੇ ਆ ਰਹੀ ਹੈ
ਕਾਨੂੰਨ ਦੀ ਕਿਤਾਬ
ਹੋਰ ਕਾਲੀ ਹੋਰ ਕਾਲੀ ਹੁੰਦੀ ਜਾ ਰਹੀ ਹੈ
ਹਨੇਰੀ ਰਾਤ
ਹੋਰ ਗਹਿਰੀ ਹੋਰ ਗਹਿਰੀ ਹੋ ਰਹੀ ਹੈ
ਸੁਰਖ ਸਰਘੀ ਵੇਲਾ
ਪਹੁ-ਫੁਟਾਲੇ ਦੀ ਪਹਿਲੀ ਕਿਰਨ
ਹੁੰਦੀ ਜਾ ਰਹੀ ਹੈ
ਹੋਰ ਨੇੜੇ ਹੋਰ ਨੇੜੇ
ਹੋਰ ਨੇੜੇ ਹੋਰ ਨੇੜੇ......

0 comments:

Post a Comment