ਮੈਂ ਅੱਜਕੱਲ ਕਵਿਤਾਵਾਂ ਨਹੀਂ ਪੜ੍ਹਦਾ
ਮੈਂ ਅੱਜਕੱਲ
ਕਵਿਤਾਵਾਂ ਨਹੀਂ ਪੜ੍ਹਦਾ
ਹਰ ਕਵਿਤਾ ਮੈਨੂੰ
ਮੁੱਖ ਮਹਿਮਾਨ ਨੂੰ ਭੇਂਟ ਹੋਏ
ਬੁੱਕੇ ਜਿਹੀ ਲੱਗਦੀ ਹੈ
ਜਾਂ ਫਿਰ
ਮੁੱਖ ਮਹਿਮਾਨ ਨੂੰ ਭੇਂਟ ਹੋਏ
ਬੁੱਕੇ ਜਿਹੀ ਲੱਗਦੀ ਹੈ
ਜਾਂ ਫਿਰ
ਚੰਨ ਦੀ ਚਾਨਣੀ 'ਚ ਚਮਕਦੇ
ਪੱਤਿਆਂ ਤੋਂ ਸੱਖਣੇ
ਖੋਖਲੇ ਪੋਰਾਂ ਵਾਲੇ ਰੁੱਖ ਜਿਹੀ ਖੂਬਸੂਰਤ
ਸਜਾਉਣ ਲਈ ਜਿਸਨੂੰ ਰੱਖੇ ਗਏ ਨੇ
ਫੁੱਟੇ ਧਰ ਕੇ
ਮਿਲੀਮੀਟਰਾਂ ਦੀ ਹੱਦ ਤੱਕ ਮਿਣਕੇ ਰੱਖੇ
ਬੌਧਿਕਤਾ ਦੇ ਫੁੱਲ
ਪਰ ਮੇਰੀਆਂ ਅੱਖਾਂ 'ਚ ਤਾਂ
ਹਰੇ-ਕਚਨਾਰ ਬੂਟਿਆਂ ਦੇ
ਛੱਤਰੀ ਬਣਾ ਕੇ ਖੜੇ ਨਿੰਮਾਂ ਦੇ
ਬਿੰਬ ਤੈਰਦੇ ਰਹਿੰਦੇ ਹਨ
ਰੰਗ-ਬਿਰੰਗੇ ਫੁੱਲਾਂ ਦੀਆਂ ਕਿਆਰੀਆਂ
... ਤੇ ਉਹਨਾਂ ਉੱਪਰ ਉੱਡਦੀਆਂ ਤਿਤਲੀਆਂ
ਮੇਰੀਆਂ ਅੱਖਾਂ ਦੇ ਸੈੱਲਾਂ ਨੂੰ ਛੇੜਦੀਆਂ ਹਨ
ਕਵਿਤਾ ਦੇ ਨਾਮ 'ਤੇ
ਸਿਆਹ ਕਾਲੀਆਂ ਲਕੀਰਾਂ
ਛਲੇਡਿਆਂ ਵਰਗੇ ਉਪਦੇਸ਼
ਮੈਨੂੰ ਸਵੀਕਾਰ ਨਹੀਂ
ਛਲੇਡਿਆਂ ਵਰਗੇ ਉਪਦੇਸ਼
ਮੈਨੂੰ ਸਵੀਕਾਰ ਨਹੀਂ
ਮੈਨੂੰ ਤਾਂ ਚਾਹੀਦੇ ਹਨ
ਸੁਪਨੇ ਭਵਿੱਖ ਦੇ
ਅੱਜ ਨਾਲ ਲੜਨ ਖਾਤਰ
ਰੰਗੀਨ ਝਰਨਿਆਂ ਵਾਲੀ
ਸੁਨਹਿਰੀ ਧਰਤੀ ਦੀ ਕਲਪਨਾ ਦੇ ਸੰਸਾਰ
ਸੁਨਹਿਰੀ ਧਰਤੀ ਦੀ ਕਲਪਨਾ ਦੇ ਸੰਸਾਰ
ਦਿਲ ਅੰਦਰਲਾ ਮਾਸੂਮ ਬੱਚਾ ਜਿੰਦਾ ਰੱਖਣ ਲਈ
ਪਹਾੜਾਂ ਸਾਗਰਾਂ ਜੰਗਲਾਂ ਨੂੰ ਦੇਖਣ ਦੀ
ਆਪਣੀ ਖਾਹਿਸ਼ ਨੂੰ ਸਦਾ ਜਵਾਨ ਰੱਖਣ ਲਈ
ਐ ਕਵੀ !
ਹੈ ਕੋਈ ਤੇਰੇ ਕੋਲ
ਹੜਤਾਲ ਜਿੱਤਣ ਤੋਂ ਬਾਅਦ ਮਜਦੂਰਾਂ ਦੇ ਜੋਸ਼ ਜਿਹਾ
'ਮੈਂ ਤੈਨੂੰ ਪਿਆਰ ਕਰਦੀ ਹਾਂ'
... ਨੂੰ ਪਹਿਲੀ ਵਾਰ ਸੁਣਨ ਦੇ ਸੁਖਦ ਅਹਿਸਾਸ ਜਿਹਾ
ਸ਼ਬਦਾਂ ਦਾ ਕੋਈ ਸਮੂਹ....
ਨਹੀਂ ਤਾਂ ਮੈਂ ਤੈਨੂੰ ਦੱਸ ਚੁੱਕਾ ਹਾਂ
ਅੱਜਕੱਲ ਮੈਂ
ਕਵਿਤਾਵਾਂ ਨਹੀਂ ਪੜ੍ਹਦਾ ਹੁਣ ਮੈਂ ਬੰਦ ਕਰ ਦਿੱਤਾ ਹੈ
ਪਤਾ ਲੈਣ ਜਾਣਾ
ਜ਼ੁਕਾਮ ਤੋਂ ਪੀੜਤ ਦੂਰ ਦੇ ਦੋਸਤਾਂ ਦਾ....