
ਬੀਂਡਾ
ਹਵਾ ਨਾਲ਼ ਉੱਡਦਾ ਜਾ ਰਿਹਾ ਸੀ
ਇੱਕ ਬੀਂਡਾ
ਹਵਾ ਤੇਜ਼ ਹੋਈ
ਬੀਂਡੇ ਦੇ ਮਨ ਵਿੱਚ ਡਰ ਪੈਦਾ ਹੋਇਆ
ਦਿਲ ਕੀਤਾ
ਦੇਖਿਆ ਜਾਵੇ ਖਲੋ ਕੇ
ਘਰ ਤੋਂ ਭਲਾ ਕਿੰਨੀ ਦੂਰ ਆਇਆ
ਅੱਖਾਂ ਤੇ ਹੱਥ ਰੱਖ ਲੱਭਣ ਲੱਗਾ
ਦੁਮੇਲ ਵਿੱਚ ਆਪਣਾ ਘਰ
ਹਵਾ ਸੀ
ਕਿ ਅੱਗੇ ਨਿਕਲ ਗਈ
ਬੀਂਡਾ
ਖਲੋਤਾ ਰਿਹਾ
ਹਵਾ
ਵਾਪਿਸ ਆਈ
ਦੂਣੇ ਜ਼ੋਰ ਨਾਲ਼
ਇਕੋ ਝਟਕੇ ਨਾਲ਼ ਸੁੱਟ ਦਿੱਤਾ ਬੀਂਡੇ ਨੂੰ
ਸਦੀਆਂ ਦੀ ਗੰਦਗੀ ਨਾਲ ਭਰੇ ਛੱਪੜ ਵਿੱਚ
ਹੁਣ ਬੀਂਡਾ ਲੋਚ ਰਿਹਾ ਸੀ
ਘਰ ਵਾਪਿਸ ਜਾਣ ਲਈ
ਕੋਸ ਰਿਹਾ ਸੀ
ਪ੍ਰਗਤੀਵਾਦ ਨੂੰ
ਇਨਕਲਾਬ ਨੂੰ
ਭੁੱਲ ਰਿਹਾ ਸੀ
ਕਿ ਛੱਪੜ ਹੀ ਉਸਦਾ ਅਸਲੀ ਘਰ ਸੀ.....
'complex' simplicity of expressions...tangentially stabbing
ReplyDeleteyour choice of metaphors is apt yet unconventional..impressive