
ਰਾਤ ਦਾ ਕੋਹਰਾ
ਰਾਤ ਦਾ ਕੋਹਰਾ ਜੇ ਦਿਲਾਂ ਤੇ ਜੰਮ ਗਿਆ |
ਨਾ ਸਮਝ ਕਿ ਇਤਿਹਾਸ ਦਾ ਚੱਕਾ ਥੰਮ ਗਿਆ |
ਤਾਜ ਤੇਰੇ ਲਈ ਏ ਨਿਸ਼ਾਨੀ ਪਿਆਰ ਦੀ ,
ਸਾਡੀਆਂ ਪੁਸ਼ਤਾਂ ਦਾ ਲਹਿ ਇਥੇ ਚੰਮ ਗਿਆ |
ਘਰ ਤੇਰੇ ਉਡੀਕ ਹੋਵੇ ਚੰਨ ਦੇ ਚੜ੍ਹਨ ਦੀ ,
ਨਾਇਟ ਸ਼ਿਫਟ ਮਿੱਲ ਦੀ ਮੇਰਾ ਤਾਂ ਚੰਨ ਗਿਆ |
ਨੋਚਦਾ ਨੋਚਦਾ ਪਰਿੰਦਿਆਂ ਥੀਂ ਬਾਜ਼ ਅੱਜ ,
ਧਰਮ ਦਾ ਹਾਥੀ ਸਾਡੇ ਦਰਾਂ ਤੇ ਬੰਨ੍ਹ ਗਿਆ |
ਤੂੰ ਕੰਧ ਉੱਚੀ ਕਰ ਜਿੰਨੀ ਮਰਜ਼ੀ ਕਿਲ਼ੇ ਦੀ ,
ਡਿੱਗਣਾ ਹੀ ਇਹਨੇ ਲੱਗ ਨਿਉਂ ਨੂੰ ਸੰਨ੍ਹ ਗਿਆ |
No comments:
Post a Comment