ਦਸਤਕ ਹੈ
ਦਸਤਕ ਹੈ ਉਹਨਾਂ ਦੇ ਬੂਹਿਆਂ 'ਤੇ
ਸੱਦਾ ਹੈ ਉਹਨਾਂ ਕਲਮਾਂ ਨੂੰ
ਜਿੰਨ੍ਹਾ ਲਈ ਕਵਿਤਾ
ਰਹੱਸਵਾਦ ਦੇ ਸਰੋਵਰਾਂ ਦੀ ਤਾਰੀ ਲਾਉਣਾ ਨਹੀਂ,
ਸਗੋਂ ਸਮੇਂ ਦੇ ਸਵਾਲਾਂ ਨੂੰ
ਸਨਮੁਖ ਹੋਣਾ, ਸਾਹਮਣੇ ਲਿਆਉਣਾ, ਨਜਿਠਣਾ ਹੈ...
ਜਿੰਨ੍ਹਾਂ ਦੀ ਕਵਿਤਾ ਦਾ
ਸਰੋਕਾਰ ਤੇ ਪ੍ਰੇਰਨਾਸ੍ਰੋਤ ਅਤੀਤ ਨਹੀਂ,
ਸਗੋਂ ਮਨੁੱਖਤਾ ਦਾ ਵਰਤਮਾਨ
ਤੇ ਸੁਨਹਿਰੇ ਭਵਿੱਖ ਦਾ ਸੁਪਨਾ ਹੈ..
ਜਿੰਨ੍ਹਾਂ ਲਈ ਕਵਿਤਾ
ਕੋਈ ਨਿੱਜ ਦਾ ਵਖਿਆਨ ਨਹੀਂ,
ਸਗੋਂ ਬਹੁਗਿਣਤੀ ਲੁਟੀਂਦੇ ਲੋਕਾਂ ਦੇ ਦੁੱਖ-ਦਰਦਾਂ,
ਭਾਵਨਾਵਾਂ, ਆਸ਼ਾਵਾਂ ਦਾ ਗੂੜ੍ਹ ਪ੍ਰਗਟਾਵਾ ਹੈ...
ਜਿੰਨ੍ਹਾਂ ਲਈ ਕਵਿਤਾ
ਵੇਲਾ ਵਿਹਾ ਚੁੱਕੀਆਂ ਰੀਤਾਂ ਦਾ ਹੇਰਵਾ ਨਹੀਂ,
ਸਗੋਂ ਪੁਰਾਤਨਤਾ ਦੀ ਸਮਝੌਤਾ ਰਹਿਤ ਆਲੋਚਨਾ ਹੈ,
ਦੁਨੀਆ ਬਦਲਣ ਦਾ ਜਰੀਆ ਹੈ...
ਜਿੰਨ੍ਹਾਂ ਲਈ ਕਵਿਤਾ
ਮਹਿਜ ਇੱਕ ਬੌਧਿਕ ਕਸਰਤ ਨਹੀਂ ਹੈ,
ਸਗੋਂ ਸ਼ੋਸ਼ਣ ਖਿਲਾਫ਼ ਲੜਨ ਦਾ ਢੰਗ ਹੈ,
ਮਿਹਨਤਕਸ਼ਾਂ ਦੇ ਹੱਕ ਚ ਖੜ੍ਹਨ ਦਾ ਐਲਾਨ ਹੈ
ਬਰਾਬਰੀ ਵਾਲਾ ਸਮਾਜ ਸਿਰਜਣ ਦਾ ਹੋਕਾ ਹੈ...
ਇਹ ਹਾਕ ਹੈ
ਧੜਕਦੇ ਦਿਲਾਂ ਲਈ
ਜਗਦੀਆਂ ਅੱਖਾਂ ਲਈ
ਇਹ ਵੰਗਾਰ ਹੈ ਉਹਨਾਂ ਲਈ
ਜੋ ਹਾਲੇ ਮਰੇ ਨਹੀਂ.... |
पहले वे यहूदियों के लिए आये और मैं कुछ नहीं बोला क्योंकि मैं यहूदी नहीं था… फिर वे कम्युनिस्टों के लिए आये और मैं कुछ नहीं बोला क्योंकि मैं कम्युनिस्ट नहीं था….. फिर वे ट्रेडयूनियन वालों के लिए आये और मैं कुछ नहीं बोला क्योंकि मैं ट्रेडयूनियन में नहीं था…. फिर वे मेरे लिए आये और तब कोई नहीं था जो मेरे लिए बोलता. -हिटलर के दौर में जर्मनी के कवि पास्टर निमोलर.
ਸਾਰੀਆਂ ਕਵਿਤਾਵਾਂ ਬਹੁਤ ਵਧੀਆਂ ਲਗੀਆਂ .. ਜਿੰਦਗੀ ਨੂੰ embrace ਕਰਦੀਆਂ ---- ਅਨੂਠਾ ਅੰਦਾਜ਼!
ReplyDelete